25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਵਣ ਮਹਾਂਉਤਸਵ ਮੌਕੇ ਬੂਟੇ ਲਗਾਏ

ਬੇਗੋਵਾਲ, 24 ਅਗਸਤ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਅਗਾਹਾਂ ਵਧਾਉਂਦੇ ਹੋਏ ਅੱਜ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਵਿਚ ਵਣ ਮਹਾਂਉਤਸਵ ਮਨਾਇਆ ਗਿਆ ਤੇ ਕਾਲਜ ਵਿਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਕਾਲਜ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਯੂ. ਐਸ.

ਅਜੀਤ ਡੈਸਕ 25-08-2026
ਬੇਗੋਵਾਲ, 24 ਅਗਸਤ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਅਗਾਹਾਂ ਵਧਾਉਂਦੇ ਹੋਏ ਅੱਜ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਵਿਚ ਵਣ ਮਹਾਂਉਤਸਵ ਮਨਾਇਆ ਗਿਆ ਤੇ ਕਾਲਜ ਵਿਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਕਾਲਜ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਯੂ.ਐਸ.ਏ. ਇਸ ਕੰਮ ਲਈ ਕਲੱਬ ਜੀ ਸ਼ਲਾਘਾ ਕਰਦਿਆਂ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਜੀਤ ਸਿੰਘ ਯੂ.ਐਸ.ਏ. ਨੇ ਕਲੱਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਗਰੇਟਰ ਬੇਗੋਵਾਲ ਜਿਸ ਦੇ ਸਾਰੇ ਕਾਰਜ ਸ਼ਲਾਘਾਯੋਗ ਹਨ ਤੇ ਜੋ ਸਮੇਂ ਸਮੇਂ ਤੇ ਕਾਲਜ ਵਿਚ ਪਹੁੰਚ ਕੇ ਕਾਲਜ ਵਿਚ ਰਹਿੰਦੀਆਂ ਕਮੀਆਂ ਨੂੰ ਦੇਖਦੇ ਹੋਏ ਕੋਈ ਨਾ ਕੋਈ ਪ੍ਰੋਜੈਕਟ ਲਗਾਉਂਦੇ ਰਹਿੰਦੇ ਹਨ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਦਾ ਮੁੱਖ ਮੰਤਵ ਸਮਾਜ ਦੀ ਸੇਵਾ ਕਰਨਾ ਹੈ ਜਿਸ ਤਹਿਤ ਉਨ੍ਹਾਂ ਦੀ ਕਲੱਬ ਵੱਲੋਂ ਅੱਜ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਇਹ ਪੌਦੇ ਲਗਾਏ ਗਏ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਉਹ ਇਹਨਾਂ ਗਤੀਵਿਧੀਆਂ ਨੂੰ ਹੋਰ ਉਤਸ਼ਾਹਿਤ ਕਰਨਗੇ | ਇਸ ਮੌਕੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ, ਸਕੱਤਰ ਸੀ.ਐਚ.ਟੀ. ਬਲਜਿੰਦਰ ਗਾਂਧੀ, ਕੈਸ਼ੀਅਰ ਰਕੇਸ਼ ਸਡਾਨਾ, ਕਲੱਬ ਚੇਅਰਮੈਨ ਵਿੱਦਿਆ ਸਾਗਰ, ਪ੍ਰੋਜੈਕਟ ਚੇਅਰਮੈਨ ਧਰਮਪਾਲ ਸਰਾਫ਼ ਸੁਖਵਿੰਦਰ ਸਿੰਘ, ਚੇਤਨ ਢੀਂਗਰਾ, ਮਾਸਟਰ ਦਲਜੀਤ ਸਿੰਘ ਪਟਵਾਲੀਆ, ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਪ੍ਰੋਫੈਸਰ ਕਮਲ ਗੁਪਤਾ ਪ੍ਰੋਫੈਸਰ ਨਵਜੀਤ ਸਿੰਘ ਪ੍ਰੋਫੈਸਰ ਸੇਵਾ ਲਾਲ, ਮਨਸਟੀਰੀਅਲ ਸਟਾਫ਼ ਅਤੇ ਕਾਲਜ ਦੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਵਾਲਮੀਕਿ ਸੰਘਰਸ਼ ਮੋਰਚੇ ਦੇ ਪ੍ਰਧਾਨ ਰੌਸ਼ਨ ਸਭਰਵਾਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਵਪਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਤੇ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ-ਅਨਿਲ ਠਾਕੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।