28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬੇਕਾਬੂ ਕੈਂਟਰ ਨੇ ਦੋ ਗੱਡੀਆਂ ਨੂੰ ਮਾਰੀ ਟੱਕਰ, ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ

ਫਗਵਾੜਾ, 26 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਵਾਪਰੇ ਇੱਕ ਸੜਕ ਹਾਦਸੇ ‘ਚ ਬੇਕਾਬੂ ਕੈਂਟਰ ਵਲੋਂ ਦੋ ਗੱਡੀਆਂ ਨੂੰ ਟੱਕਰ ਮਾਰਨ ਕਾਰਨ ਦੋਵਾਂ ਗੱਡੀਆਂ ‘ਚ ਸਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ | ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਇਹ ਹਾਦਸਾ ਫਗਵਾੜਾ ਸ਼ੂਗਰ ਮਿੱਲ ਨੇੜੇ ਉਸ ਸਮੇਂ ਵਾਪਰਿਆ, ਜਦੋਂ ਜਲੰਧਰ ਵਾਲੀ ਸਾਈਡ ਤੋਂ ਆ ਰਿਹਾ ਇੱਕ ਕੈਂਟਰ ਅਚਾਨਕ ਬੇਕਾਬੂ ਹੋ ਕੇ ਸੜਕ ਦੀ ਦੂਜੀ ਸਾਈਡ ‘ਤੇ ਜਾ ਵੜਿਆ | ਇਸ ਦੌਰਾਨ ਸਾਹਮਣੇ ਤੋਂ ਆ ਰਹੀਆਂ ਦੋ ਗੱਡੀਆਂ ਕੈਂਟਰ ਦੀ ਲਪੇਟ ‘ਚ ਆ ਗਈਆਂ ਤੇ ਉਨ੍ਹਾਂ ਦੀ ਕੈਂਟਰ ਨਾਲ ਜ਼ਬਰਦਸਤ ਟੱਕਰ ਹੋ ਗਈ | ਹਾਦਸਾਗ੍ਰਸਤ ਗੱਡੀਆਂ ਦੇ ਚਾਲਕਾਂ ਨੇ ਦੱਸਿਆ ਕਿ ਉਹ ਸਾਰੇ ਨਵਾਂਸ਼ਹਿਰ ਦੇ ਰਹਿਣ ਵਾਲੇ ਹਨ ਤੇ ਜਲੰਧਰ ਵਿਖੇ ਮਕਾਨ ਦਾ ਸਾਮਾਨ ਲੈ ਕੇ ਜਾ ਰਹੇ ਸਨ | ਜਦੋਂ ਉਹ ਸ਼ੂਗਰ ਮਿੱਲ ਨੇੜੇ ਪਹੁੰਚੇ ਤਾਂ ਦੂਜੀ ਸਾਈਡ ਤੋਂ ਆ ਰਿਹਾ ਕੈਂਟਰ ਅਚਾਨਕ ਉਨ੍ਹਾਂ ਵਾਲੀ ਸਾਈਡ ‘ਤੇ ਆ ਗਿਆ, ਜਿਸ ਕਾਰਨ ਹਾਦਸਾ ਵਾਪਰ ਗਿਆ | ਹਾਦਸੇ ‘ਚ ਦੋਵਾਂ ਗੱਡੀਆਂ ‘ਚ ਸਵਾਰ ਕਰੀਬ ਛੇ ਵਿਅਕਤੀ ਜ਼ਖ਼ਮੀ ਹੋ ਗਏ | ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੇ ਸਬੰਧਿਤ ਥਾਣੇ ਦੀ ਪੁਲੀਸ ਮੌਕੇ ‘ਤੇ ਪਹੁੰਚੀ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ | ਜ਼ਖਮੀਆਂ ਦੀ ਪਹਿਚਾਣ ਕੰਚਨ ਪਤਨੀ ਮਨਜੋਤ ਸਿੰਘ ਵਾਸੀ ਬਿਆਸ, ਸੁਰਜੀਤ ਪਤਨੀ ਰਾਮਪਾਲ ਵਾਸੀ ਨੂਰਮਹਿਲ, ਪਰਾਚੀ ਕੌਰ ਪਤਨੀ ਪ੍ਰਦੀਪ ਕੌਰ ਵਾਸੀ ਨੂਰਮਹਿਲ, ਪ੍ਰਦੀਪ ਕੁਮਾਰ ਪੁੱਤਰ ਰਾਮਪਾਲ ਵਾਸੀ ਨੂਰਮਹਿਲ, ਬਿੰਦਰ ਪੁੱਤਰ ਪ੍ਰੀਤਮ ਵਾਸੀ ਨੂਰਮਹਿਲ ਵਜੋਂ ਹੋਈ ਹੈ |

ਬੇਹੋਸ਼ੀ ਦੀ ਹਾਲਤ ਵਿਚ ਅਣਪਛਾਤੇ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ 27-08-2026

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਵਿਖੇ ਇੰਟਰ-ਹਾਊਸ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ 70 ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੀਸਰੇ ਦਿਨ ਵੱਖ-ਵੱਖ ਖੇਡਾਂ ਦੇ ਰੋਮਾਂਚਕ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।