27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਵਲੋਂ ਸ਼ੇਅਰ ਧਾਰਕਾਂ ਨੂੰ 9 ਫੀਸਦੀ ਮੁਨਾਫ਼ਾ ਦੇਣ ਦਾ ਐਲਾਨ ਜਲਦ ਖੁੱਲ੍ਹਣਗੀਆਂ ਜ਼ੀਰਕਪੁਰ ਤੇ ਲੁਧਿਆਣਾ ਵਿਚ ਦੋ ਨਵੀਆਂ ਸ਼ਾਖਾਵਾਂ-ਡਾ. ਕਰਨ ਸ਼ਰਮਾ

ਜਲੰਧਰ, 26 ਅਗਸਤ (ਸ਼ਿਵ)- ਦੀ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੀ 36ਵੀਂ ਸਾਲਾਨਾ ਆਮ ਸਭਾ ਬੈਂਕ ਦੇ ਨਿਊ ਜਵਾਹਰ ਨਗਰ ਸਥਿਤ ਕਾਰਪੋਰੇਟ ਦਫ਼ਤਰ ਵਿਖੇ ਕਰਵਾਈ ਗਈ। ਕਿਸੇ ਕਾਰਨ ਮੀਟਿੰਗ ਵਿਚ ਹਾਜ਼ਰ ਨਾ ਹੋ ਸਕਣ ਵਾਲੇ ਸ਼ੇਅਰ ਧਾਰਕਾਂ ਨੇ ਵੀਡੀਓ ਕਾਨਫਰੰਂਸਿੰਗ ਰਾਹੀਂ ਭਾਗ ਲਿਆ।

ਅਜੀਤ ਡੈਸਕ 27-08-2026
ਜਲੰਧਰ, 26 ਅਗਸਤ (ਸ਼ਿਵ)- ਦੀ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੀ 36ਵੀਂ ਸਾਲਾਨਾ ਆਮ ਸਭਾ ਬੈਂਕ ਦੇ ਨਿਊ ਜਵਾਹਰ ਨਗਰ ਸਥਿਤ ਕਾਰਪੋਰੇਟ ਦਫ਼ਤਰ ਵਿਖੇ ਕਰਵਾਈ ਗਈ। ਕਿਸੇ ਕਾਰਨ ਮੀਟਿੰਗ ਵਿਚ ਹਾਜ਼ਰ ਨਾ ਹੋ ਸਕਣ ਵਾਲੇ ਸ਼ੇਅਰ ਧਾਰਕਾਂ ਨੇ ਵੀਡੀਓ ਕਾਨਫਰੰਂਸਿੰਗ ਰਾਹੀਂ ਭਾਗ ਲਿਆ। ਮੀਟਿੰਗ ਵਿਚ 2000 ਤੋਂ ਵੱਧ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ੇਅਰ ਧਾਰਕਾਂ ਨੂੰ 9 ਫੀਸਦੀ ਮੁਨਾਫ਼ਾ ਦੇਣ ਦਾ ਐਲਾਨ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਡਾ. ਕਰਨ ਸ਼ਰਮਾ ਨੇ ਵਿੱਤੀ ਵਰ੍ਹੇ 2025-26 ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਬੈਂਕ ਦੀ ਵਿੱਤੀ ਸਥਿਤੀ ਅਤੇ ਸਾਲ ਦੌਰਾਨ ਹਾਸਲ ਕੀਤੀਆਂ ਪ੍ਰਮੁੱਖ ਉਪਲਬਧੀਆਂ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੈਂਕ ਦੇ ਡਿਪਾਜ਼ਿਟ ਵਧ ਕੇ 762.08 ਕਰੋੜ ਰੁਪਏ ਹੋ ਗਏ ਹਨ, ਜਦਕਿ ਕੁੱਲ ਐਡਵਾਂਸ 334.76 ਕਰੋੜ ਰੁਪਏ ਰਹੇ। ਬੈਂਕ ਦੇ ਆਪਣੇ ਫ਼ੰਡ ਵਧ ਕੇ 104.50 ਕਰੋੜ ਰੁਪਏ ਤੱਕ ਪਹੁੰਚ ਗਏ ਹਨ। ਇਸੇ ਤਰ੍ਹਾਂ ਬੈਂਕ ਦਾ ਕੁੱਲ ਕਾਰੋਬਾਰ 1096.85 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਬੈਂਕ ਵੱਲੋਂ ਸਰਕਾਰੀ ਜਮਾਨਤੀ ਰਕਮਾਂ ਵਿਚ 493.48 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਵਿੱਤੀ ਵਰ੍ਹੇ 2025-26 ਦੌਰਾਨ ਬੈਂਕ ਨੇ 10.30 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ। ਡਾ. ਕਰਨ ਸ਼ਰਮਾ ਨੇ ਕਿਹਾ ਕਿ ਬੈਂਕ ਲੰਬੇ ਸਮੇਂ ਤੋਂ ਆਪਣੇ ਗਾਹਕਾਂ ਨੂੰ ਬਿਹਤਰ ਅਤੇ ਗੁਣਵੱਤਾ ਭਰਪੂਰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਸ਼ਹਿਰੀ ਸਹਿਕਾਰੀ ਬੈਂਕਿੰਗ ਖੇਤਰ ਵਿਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਰਿਹਾ ਹੈ ਅਤੇ ਗਾਹਕਾਂ ਦੀਆਂ ਲੋੜਾਂ ਅਨੁਸਾਰ ਬੈਂਕਿੰਗ ਸਹੂਲਤਾਂ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਅੰਤ ਵਿਚ ਮੈਨੇਜਿੰਗ ਡਾਇਰੈਕਟਰ ਡਾ. ਕਰਨ ਸ਼ਰਮਾ ਨੇ ਬੈਂਕ ਦੇ ਸਮੂਹ ਮੈਂਬਰਾਂ ਅਤੇ ਗਾਹਕਾਂ ਦਾ ਉਨ੍ਹਾਂ ਦੇ ਲਗਾਤਾਰ ਵਿਸ਼ਵਾਸ, ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੈਂਕ ਭਵਿੱਖ ਵਿਚ ਵੀ ਆਪਣੇ ਮੈਂਬਰਾਂ ਅਤੇ ਗਾਹਕਾਂ ਨੂੰ ਬਿਹਤਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਅਤੇ ਬੈਂਕ ਦੀ ਪ੍ਰਗਤੀ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਸਤਨਾਮ ਬਿੱਟਾ ਵਲੋਂ ਭਾਜਪਾ ਦੇ ਨਵ ਨਿਯੁਕਤ ਸੂਬਾ ਮੀਤ ਪ੍ਰਧਾਨ ਸੁਸ਼ੀਲ ਰਿੰਕੂ ਦਾ ਸਨਮਾਨ ਅਗਲੀ ਖ਼ਬਰ ਇੰਡਸਟਰੀਅਲ ਸਟੇਟ ਦੇ ਬਾਹਰ ਸੜੀ ਹਾਲਤ ’ ਚ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।