30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵਲੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਸੈਮੀਨਾਰ ਲਗਾਇਆ

ਸੁਲਤਾਨਪੁਰ ਲੋਧੀ, 29 ਅਗਸਤ (ਨਰੇਸ਼ ਹੈਪੀ)-ਪੜ੍ਹਾਈ ਦੇ ਨਾਲ ਨਾਲ ਬੱਚਿਆਂ ਵਿਚ ਚੰਗੇ ਗੁਣਾਂ ਦਾ ਵਿਕਾਸ ਕਰਨ ਲਈ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਗੁਰਬਾਣੀ ਸਿਧਾਂਤਾਂ ਨੂੰ ਸਮਝਦੇ ਹੋਏ ਸੱਚ ਦੇ ਮਾਰਗ ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨ | ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਵੱਲੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਤੀਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਸੈਮੀਨਾਰ ਲਗਾਇਆ ਗਿਆ | ਸੰਸਥਾ ਵੱਲੋਂ ਸਤਨਾਮ ਸਿੰਘ, ਗੁਰਜੀਤ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ ਉਚੇਚੇ ਤੌਰ ਤੇ ਸੈਮੀਨਾਰ ਲਗਾਉਣ ਲਈ ਆਏ | ਇਸ ਮੌਕੇ ਸਤਨਾਮ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ ਦੀ ਲੋਅ ਵਿਚ ਜੀਵਨ ਜਾਚ ਅਤੇ ਪੰਜ ਕਕਾਰਾਂ ਦੀ ਮਹਾਨਤਾ ਵਿਸ਼ੇ ’ਤੇ ਸੰਬੋਧਿਤ ਕੀਤਾ | ਉਨ੍ਹਾਂ ਬੱਚਿਆਂ ਨੂੰ ਅੰਮਿ੍ਤ ਛਕਣ ਅਤੇ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰ: ਗਗਨਦੀਪ ਕੌਰ ਜੱਜ ਨੇ ਆਏ ਹੋਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਇਸ ਲਈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਗੁਰਪ੍ਰੀਤ ਸਿੰਘ ਨੇ ਨਿਭਾਈ | ਇਸ ਮੌਕੇ ਬੱਚਿਆਂ ਦੀ ਅਗਵਾਈ ਉਨ੍ਹਾਂ ਦੇ ਅਧਿਆਪਕ ਮੈਡਮ ਸਰਬਜੀਤ ਕੌਰ ਚਾਹਲ, ਜਸਵੀਰ ਕੌਰ, ਗੁਰਪ੍ਰੀਤ ਕੌਰ ਨੇ ਕੀਤੀ | ਇਸ ਤੋਂ ਇਲਾਵਾ ਬੱਚਿਆਂ ਨਾਲ ਮੈਡਮ ਮਨਦੀਪ ਕੌਰ, ਮੋਨਿਕਾ, ਸਤਿੰਦਰਜੀਤ ਕੌਰ, ਗਗਨਜੀਤ ਕੌਰ, ਸੀਮਾ ਅਰੋੜਾ, ਬਲਜਿੰਦਰ ਕੌਰ, ਸਿਮਰਨ ਕੌਰ, ਹੀਨਾ, ਹਿਤਿਕਾ, ਵਰਸ਼ਾ ਕੋਹਲੀ, ਰਾਧਿਕਾ, ਰਜਨੀ ਬਾਲਾ, ਪੂਜਾ ਮਰਵਾਹਾ ਆਦਿ ਹਾਜ਼ਰ ਸਨ |

ਅਜੀਤ ਡੈਸਕ 30-08-2026

ਪਿਛਲੀ ਖ਼ਬਰ ਦੀ ਭੁਲੱਥ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬਸਪਾ (ਅ) ਦੀ ਸਰਕਾਰ ਬਣਨ ’ਤੇ 12.50 ਪ੍ਰਤੀਸ਼ਤ ਕੋਟੇ ਤੇ ਹੋਰ ਮੰਗਾਂ ਨੂੰ ਲਾਗੂ ਕੀਤਾ ਜਾਵੇਗਾ-ਮਨੋਜ ਨਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।