07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ਿੰਘਰਾਲਾ ਸਕੂਲ ਦੇ 47ਵੇਂ ਸਥਾਪਨਾ ਦਿਵਸ ਮੌਕੇ ’ਤੇ ਕਰਵਾਇਆ ਅੰਤਰ ਹਾਊਸ ਦਸਤਾਰ ਮੁਕਾਬਲਾ

ਨਡਾਲਾ, 6 ਸਤੰਬਰ (ਰਘਬਿੰਦਰ ਸਿੰਘ)-ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਵਿਖੇ ਸਕੂਲ ਦਾ ਸਥਾਪਨਾ ਦਿਵਸ ਬੜੇ ਹੀ ਸਾਦਾ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ | ਇਸ ਮੌਕੇ ਤੇ ਇੱਕ ਸ਼ਾਨਦਾਰ ਅੰਤਰ ਹਾਊਸ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਵਿਚ ਸਕੂਲ ਦੇ ਚਾਰੇ ਹਾਊਸਾਂ ਕਿਚਨਾਰ, ਅਸ਼ੋਕਾ ਗੁਲਮੋਹਰ ਤੇ ਅਮਲਤਾਸ ਹਾਊਸ ਦੇ ਵਿਦਿਆਰਥੀਆਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦਾ ਆਗਾਜ਼ ਸਕੂਲ ਦੀ ਸ਼ਬਦ ਕੀਰਤਨ ਟੀਮ ਵਲੋਂ ਗੁਰਬਾਣੀ ਦਾ ਸ਼ਬਦ ਗਾਇਣ ਕਰਕੇ ਕੀਤਾ | ਇਹ ਮੁਕਾਬਲਾ ਦੋ ਗਰੁੱਪਾਂ-ਗਰੁੱਪ ਪਹਿਲਾ (ਛੇਵੀਂ ਤੋਂ ਅੱਠਵੀਂ) ਅਤੇ ਗਰੁੱਪ ਦੂਜਾ (ਨੌਵੀਂ ਤੋਂ ਬਾਰ੍ਹਵੀਂ) ਸੀ | ਪਹਿਲੇ ਗਰੁੱਪ ਵਿਚੋਂ ਸਹਿਜਪ੍ਰੀਤ ਸਿੰਘ ਅੱਠਵੀਂ ਪਿੰਕਗ ਗੁਲਮੋਹਰ ਹਾਊਸ ਪਹਿਲੇ, ਤਨਵੀਰ ਸਿੰਘ ਅਮਲਤਾਸ ਹਾਊਸ ਦੂਜੇ ਤੇ ਅਗਮਜੋਤ ਸਿੰਘ ਗੁਲਮੋਹਰ ਹਾਊਸ ਤੀਜੇ ਸਥਾਨ ‘ਤੇ ਰਹੇ ਅਤੇ ਦੂਸਰੇ ਗਰੁੱਪ ਵਿਚੋਂ ਅਨਮੋਲਦੀਪ ਸਿੰਘ ਗੁਲਮੋਹਰ ਹਾਊਸ, ਹਰਨਿੰਦਰ ਸਿੰਘ ਕਿਚਨਾਰ ਹਾਊਸ ਅਤੇ ਤੇਗਬੀਰ ਸਿੰਘ ਅਮਲਤਾਸ ਹਾਊਸ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ | ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨੀ ਭਾਸ਼ਣ ਵਿਚ ਸਕੂਲ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਦੀਆਂ ਸ਼ਾਨਦਾਰ ਯਾਦਾਂ ਨੂੰ ਯਾਦ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ , ਸਾਹਿਲ ਭਾਟੀਆ, ਸੀਨੀਅਰ ਅਧਿਆਪਕ ਸੁਮਨ ਲਤਾ, ਪਲਵਿੰਦਰ ਕੌਰ, ਨਰਿੰਦਰ ਕੁਮਾਰ ਪੱਡਾ, ਦੀਪਤੀ ਹਾਂਡਾ, ਸਰਬਜੀਤ ਕੌਰ ਤੇ ਕਿਰਨਪ੍ਰੀਤ ਕੌਰ ਹਾਜ਼ਰ ਸਨ |

ਅਜੀਤ ਡੈਸਕ 07-09-2026

ਪਿਛਲੀ ਖ਼ਬਰ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ‘ ਸਿੱਖਿਆ ਕ੍ਰਾਂਤੀ’ ਦਾ ਸੱਚ, ਫਗਵਾੜਾ ਦੇ ਸਕੂਲਾਂ ’ਚ ਅਧਿਆਪਕ ਨਹੀਂ, ਬੱਚਿਆਂ ਤੋਂ ਬਾਥਰੂਮ ਸਾਫ਼ ਕਰਵਾਏ ਜਾ ਰਹੇ-ਧਾਲੀਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।