14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਵਿਚ ਨਵੇਂ ਸੈਸ਼ਨ ਲਈ ਵਿਦਿਆਰਥੀ ਕੌਂਸਲ ਦਾ ਗਠਨ

ਸੁਲਤਾਨਪੁਰ ਲੋਧੀ, 13 ਸਤੰਬਰ (ਨਰੇਸ਼ ਹੈਪੀ)-ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਸਕੂਲ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਦੀ ਅਗਵਾਈ ਵਿਚ ਨਵੇਂ ਅਕਾਦਮਿਕ ਸੈਸ਼ਨ ਲਈ ਵਿਦਿਆਰਥੀਆਂ ਵਿਚ ਨੇਤਿ੍ਤਵ ਦੀ ਭਾਵਨਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਸਟੂਡੈਂਟ ਕੌਂਸਲ ਦਾ ਗਠਨ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਮੈਂਬਰਾਂ ਨੇ ਸਹੁੰ ਚੁੱਕ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਦਾ ਸੰਕਲਪ ਲਿਆ | ਨਵ-ਗਠਿਤ ਕੌਂਸਲ ਵਿਚ ਹੈੱਡ ਬੁਆਏ ਕੈਸ਼ਪ੍ਰੀਤ ਸਿੰਘ ਅਤੇ ਹੈੱਡ ਗਰਲ ਜਸਲੀਨ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਜਦਕਿ ਵਾਈਸ ਹੈੱਡ ਬੁਆਏ ਅਭਿਜੀਤ ਸਿੰਘ ਤੇ ਵਾਈਸ ਹੈੱਡ ਗਰਲ ਜੈਸਮੀਨ ਨੂੰ ਨਿਯੁਕਤ ਕੀਤਾ ਗਿਆ | ਅਨੁਸ਼ਾਸਨ ਵਿਭਾਗ ਵਿਚ ਡਿਸਿਪਲਿਨ ਕੈਪਟਨ ਕੁੰਵਰ ਨੂਰ ਸਿੰਘ ਅਤੇ ਵਾਈਸ ਡਿਸਿਪਲਿਨ ਕੈਪਟਨ ਦੀ ਸਤਵੀਰ ਕੌਰ ਨੂੰ ਜ਼ਿੰਮੇਵਾਰੀ ਦਿੱਤੀ ਗਈ | ਖੇਡਾਂ ਦੇ ਖੇਤਰ ਵਿਚ ਸਪੋਰਟਸ ਕੈਪਟਨ ਯੁਗਰਾਜ ਮੋਮੀ ਅਤੇ ਰਮਨੀਕ ਕੌਰ, ਜਦਕਿ ਵਾਈਸ ਸਪੋਰਟਸ ਕੈਪਟਨ ਜਗਜੀਤ ਸਿੰਘ ਅਤੇ ਰਵਨੀਤ ਕੌਰ ਨੂੰ ਨਿਯੁਕਤ ਕੀਤਾ ਗਿਆ | ਸਕੂਲ ਦੀਆਂ ਸਹਿ-ਪਾਠਕ੍ਰਮ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਐਕਟੀਵਿਟੀ ਕੈਪਟਨ ਅਮਨਦੀਪ ਕੌਰ ਅਤੇ ਵਾਈਸ ਐਕਟੀਵਿਟੀ ਕੈਪਟਨ ਏਕਮਪ੍ਰੀਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ.

ਅਜੀਤ ਡੈਸਕ 14-09-2026
ਸੁਲਤਾਨਪੁਰ ਲੋਧੀ, 13 ਸਤੰਬਰ (ਨਰੇਸ਼ ਹੈਪੀ)-ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਸਕੂਲ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਦੀ ਅਗਵਾਈ ਵਿਚ ਨਵੇਂ ਅਕਾਦਮਿਕ ਸੈਸ਼ਨ ਲਈ ਵਿਦਿਆਰਥੀਆਂ ਵਿਚ ਨੇਤਿ੍ਤਵ ਦੀ ਭਾਵਨਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਸਟੂਡੈਂਟ ਕੌਂਸਲ ਦਾ ਗਠਨ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਮੈਂਬਰਾਂ ਨੇ ਸਹੁੰ ਚੁੱਕ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਦਾ ਸੰਕਲਪ ਲਿਆ | ਨਵ-ਗਠਿਤ ਕੌਂਸਲ ਵਿਚ ਹੈੱਡ ਬੁਆਏ ਕੈਸ਼ਪ੍ਰੀਤ ਸਿੰਘ ਅਤੇ ਹੈੱਡ ਗਰਲ ਜਸਲੀਨ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਜਦਕਿ ਵਾਈਸ ਹੈੱਡ ਬੁਆਏ ਅਭਿਜੀਤ ਸਿੰਘ ਤੇ ਵਾਈਸ ਹੈੱਡ ਗਰਲ ਜੈਸਮੀਨ ਨੂੰ ਨਿਯੁਕਤ ਕੀਤਾ ਗਿਆ | ਅਨੁਸ਼ਾਸਨ ਵਿਭਾਗ ਵਿਚ ਡਿਸਿਪਲਿਨ ਕੈਪਟਨ ਕੁੰਵਰ ਨੂਰ ਸਿੰਘ ਅਤੇ ਵਾਈਸ ਡਿਸਿਪਲਿਨ ਕੈਪਟਨ ਦੀ ਸਤਵੀਰ ਕੌਰ ਨੂੰ ਜ਼ਿੰਮੇਵਾਰੀ ਦਿੱਤੀ ਗਈ | ਖੇਡਾਂ ਦੇ ਖੇਤਰ ਵਿਚ ਸਪੋਰਟਸ ਕੈਪਟਨ ਯੁਗਰਾਜ ਮੋਮੀ ਅਤੇ ਰਮਨੀਕ ਕੌਰ, ਜਦਕਿ ਵਾਈਸ ਸਪੋਰਟਸ ਕੈਪਟਨ ਜਗਜੀਤ ਸਿੰਘ ਅਤੇ ਰਵਨੀਤ ਕੌਰ ਨੂੰ ਨਿਯੁਕਤ ਕੀਤਾ ਗਿਆ | ਸਕੂਲ ਦੀਆਂ ਸਹਿ-ਪਾਠਕ੍ਰਮ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਐਕਟੀਵਿਟੀ ਕੈਪਟਨ ਅਮਨਦੀਪ ਕੌਰ ਅਤੇ ਵਾਈਸ ਐਕਟੀਵਿਟੀ ਕੈਪਟਨ ਏਕਮਪ੍ਰੀਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਸਕੂਲ ਡਾਇਰੈਕਟਰ ਇੰਜ. ਹਰਨਿਆਮਤ ਕੌਰ ਵੱਲੋਂ ਨਵ-ਨਿਯੁਕਤ ਕੌਂਸਲ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਿਰਫ਼ ਇੱਕ ਅਹੁਦੇ ਵਜੋਂ ਨਹੀਂ, ਸਗੋਂ ਸੇਵਾ ਅਤੇ ਜ਼ਿੰਮੇਵਾਰੀ ਦੇ ਮੌਕੇ ਵਜੋਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ |
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦਾ ਬੀ.ਟੈੱਕ ਪਹਿਲੇ, ਚੌਥੇ, ਛੇਵੇਂ ਤੇ ਅੱਠਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।