14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਿਜਲੀ ਦੇ ਲੱਗਦੇ ਲੰਬੇ ਕੱਟਾਂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ ਸ਼੍ਰੋਮਣੀ ਅਕਾਲੀ ਦਲ 16 ਨੂੰ ਬਿਜਲੀ ਕੱਟਾਂ ਦੇ ਰੋਸ ਵਜੋਂ ਦੇਵੇਗੀ ਧਰਨਾ-ਢਿੱਲੋਂ, ਬੂਲੇ

ਸੁਲਤਾਨਪੁਰ ਲੋਧੀ, 13 ਸਤੰਬਰ (ਨਰੇਸ਼ ਹੈਪੀ)-ਪਿਛਲੇ ਕੁਝ ਦਿਨਾਂ ਤੋਂ ਲੱਗ ਰਹੇ ਰੋਜ਼ਾਨਾ ਬਿਜਲੀ ਕੱਟਾਂ ਨੇ ਆਮ ਲੋਕਾਂ ਦਾ ਜੀਉਣਾ ਮੁਹਾਲ ਕੀਤਾ ਹੋਇਆ ਹੈ| ਬਿਜਲੀ ਦੇ ਲੱਗਦੇ ਰੋਜ਼ਾਨਾ ਕੱਟਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਨਾਲ ਜੂਝਣਾ ਪੈ ਰਿਹਾ ਹੈ, ਉੱਥੇ ਬੱਚਿਆਂ ਦੀ ਪੜ੍ਹਾਈ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ ਤੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਕੂਲਾਂ ਵਿਚ ਪੇਪਰ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਪੜਨ ਵੇਲੇ ਬਿਜਲੀ ਦਾ ਚਲੇ ਜਾਣਾ ਬੱਚਿਆਂ ਦੀ ਪੜ੍ਹਾਈ ਪੂਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਦੇ ਵਧੇਰੇ ਕੱਟ ਰਾਤ ਸਮੇਂ ਲੱਗਣ ਕਾਰਨ ਜਿੱਥੇ ਉਹ ਰੋਟੀ ਪਾਣੀ ਖਾਣ ਤੋਂ ਔਖੇ ਹੋ ਜਾਂਦੇ ਹਨ, ਉਥੇ ਸੌਣ ਵੇਲੇ ਲੱਗਣ ਵਾਲੇ ਬਿਜਲੀ ਕੱਟਾਂ ਨਾਲ ਉਨ੍ਹਾਂ ਦੀ ਨੀਂਦ ਵੀ ਖ਼ਰਾਬ ਹੁੰਦੀ ਹੈ | ਬਿਜਲੀ ਦੇ ਲੱਗਣ ਵਾਲੇ ਅਨ ਐਲਾਨੇ ਕੱਟਾਂ ਨਾਲ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਅਤੇ ਲੋਕ ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਨੂੰ ਕੋਸਦੇ ਨਜ਼ਰ ਆ ਰਹੇ ਹਨ | ਉਨ੍ਹਾਂ ਦਾ ਕਹਿਣਾ ਕਿ ਸੱਤਾ ਹਾਸਲ ਕਰਨ ਵੇਲੇ ਬਿਜਲੀ ਸਰਪਲੱਸ ਅਤੇ 24 ਘੰਟੇ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਹੁਣ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ | ਇਸ ਸੰਬੰਧ ਵਿਚ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਥੇਦਾਰ ਸੁਰਜੀਤ ਸਿੰਘ ਢਿੱਲੋਂ ਅਤੇ ਐਸ ਸੀ ਵਿੰਗ ਦੇ ਦੁਆਬਾ ਜ਼ੋਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਬੂਲੇ ਨੇ ਰੋਜ਼ਾਨਾ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਦੋਸ਼ੀ ਠਹਿਰਾਇਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੀਤੇ ਸਮੇਂ ਦੌਰਾਨ ਦਾਅਵੇ ਕਰਦੀ ਨਹੀਂ ਸਕਦੀ ਸੀ ਕਿ ਪੰਜਾਬੀਆਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ ਅਤੇ ਕਦੇ ਵੀ ਬਿਜਲੀ ਦੀ ਤੰਗੀ ਨਹੀਂ ਆਵੇਗੀ ਪਰੰਤੂ ਸਭ ਕੁੱਝ ਇਸ ਦੇ ਉਲਟ ਚੱਲ ਰਿਹਾ ਹੈ ਕਿਉਂਕਿ ਨਾ ਤਾਂ ਕਿਸਾਨਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਘਰੇਲੂ ਬਿਜਲੀ ਮਿਲ ਰਹੀ ਹੈ ਜਿਸ ਕਰਕੇ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਲੋਕਾਂ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿਚ ਅਸਫਲ ਰਹੇ ਹਨ | ਇਸ ਲਈ ਬਿਜਲੀ ਮੰਤਰੀ ਪੰਜਾਬ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਨਾਲਾਇਕੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਸਤੰਬਰ ਬੁੱਧਵਾਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਇਆ ਜਾਵੇਗਾ |

ਅਜੀਤ ਡੈਸਕ 14-09-2026

ਪਿਛਲੀ ਖ਼ਬਰ ਆਨੰਦ ਪਬਲਿਕ ਸਕੂਲ ਦੀ ਵਾਲੀਬਾਲ ਲੜਕਿਆਂ ਦੀ ਟੀਮ ਨੇ ਬਲਾਕ ਪੱਧਰੀ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਸੜਕ ਹਾਦਸੇ ਵਿਚ ਦੋ ਲੜਕੀਆਂ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।