17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ’ਤੇ ਧੜੱਲੇ ਨਾਲ ਹੋ ਰਹੀਆਂ ਨਾਜਾਇਜ਼ ਉਸਾਰੀਆਂ , ਪੁੱਡਾ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ * ਨਾਜਾਇਜ਼ ਕਲੋਨੀਆਂ ਜਾ ਉਸਾਰੀਆਂ ਦੇਖਣਾ ਮੇਰਾ ਕੰਮ ਨਹੀਂ-ਜੇ.ਈ. ਛੁੱਟੀ ਤੇ ਹੈ ਉਹੀ ਦੇਖੇਗਾ-ਡੀ.ਟੀ.ਪੀ. ਗੁਰਸੇਵਕ ਸਿੰਘ

ਹੁਸੈਨਪੁਰ, 16 ਸਤੰਬਰ (ਤਰਲੋਚਨ ਸਿੰਘ ਸੋਢੀ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਰੋਕਣ ਲਈ ਜਿੱਥੇ ਪੰਜਾਬ ਅੰਦਰ ਨਾਜਾਇਜ਼ ਕਾਲੋਨੀਆਂ ਕੱਟਣ ’ਤੇ ਸਖ਼ਤ ਰੋਕ ਲਗਾਈ ਗਈ ਹੈ ਉੱਥੇ ਪੁੱਡਾ ਵਿਭਾਗ ਵਲੋਂ ਬਿਨਾਂ ਐਨ. ਓ.

ਅਜੀਤ ਡੈਸਕ 17-09-2026
ਹੁਸੈਨਪੁਰ, 16 ਸਤੰਬਰ (ਤਰਲੋਚਨ ਸਿੰਘ ਸੋਢੀ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਰੋਕਣ ਲਈ ਜਿੱਥੇ ਪੰਜਾਬ ਅੰਦਰ ਨਾਜਾਇਜ਼ ਕਾਲੋਨੀਆਂ ਕੱਟਣ ’ਤੇ ਸਖ਼ਤ ਰੋਕ ਲਗਾਈ ਗਈ ਹੈ ਉੱਥੇ ਪੁੱਡਾ ਵਿਭਾਗ ਵਲੋਂ ਬਿਨਾਂ ਐਨ.ਓ.ਸੀ. ਦੇ ਸੜਕ ਕਿਨਾਰੇ ਉਸਾਰੀਆਂ ਕਰਨ ’ਤੇ ਸਖ਼ਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਫਿਰ ਵੀ ਪੁੱਡਾ ਵਿਭਾਗ ਕਪੂਰਥਲਾ ਦੀ ਕਥਿਤ ਤੌਰ ਤੇ ਮਿਲੀਭੁਗਤ ਨਾਲ ਧੜੱਲੇ ਨਾਲ ਨਾਜਾਇਜ਼ ਉਸਾਰੀਆਂ ਕਰਨ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਪੁੱਡਾ ਵਿਭਾਗ ਕਪੂਰਥਲਾ ਦੇ ਵਾਰ-ਵਾਰ ਮਾਮਲਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਪੁੱਡਾ ਵਿਭਾਗ ਕਪੂਰਥਲਾ ਕੁੰਭਕਰਨ ਦੀ ਨੀਂਦ ਸੁੱਤਾ ਆਰਾਮ ਫਰਮਾ ਰਿਹਾ ਹੈ | ਜ਼ਿਕਰਯੋਗ ਹੈ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ ਉੱਪਰ ਰੇਲ ਕੋਚ ਫ਼ੈਕਟਰੀ ਦੇ ਬਾਹਰ ਆਏ ਦਿਨ ਜਿੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ ਉੱਥੇ ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ ਉੱਪਰ ਪੁੱਡਾ ਵਿਭਾਗ ਕਪੂਰਥਲਾ ਦੀ ਨੱਕ ਥੱਲੇ ਸ਼ਰੇਆਮ ਬਿਨਾਂ ਐਨ.ਓ.ਸੀ. ਦੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ | ਜਿਸ ਪ੍ਰਤੀ ਪੁੱਡਾ ਵਿਭਾਗ ਕਪੂਰਥਲਾ ਕੋਈ ਕਾਰਵਾਈ ਕਰਨ ਦੀ ਬਜਾਏ ਨੋਟਿਸ ਜਾਰੀ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਰਿਹਾ ਹੈ ਪਰ ਅਸਲ ਵਿਚ ਉਹ ਉਸਾਰੀਆਂ ਨਿਰੰਤਰ ਜਾਰੀ ਹਨ | ਇਸ ਸਬੰਧੀ ਕੁੱਝ ਦਿਨ ਪਹਿਲਾਂ ਐਸ.ਡੀ.ਓ. ਰਵੀਸ਼ੇਰ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਸੀ ਕਿ ਬਿਨਾਂ ਐਨ.ਓ.ਸੀ. ਦੇ ਉਸਾਰੀਆਂ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਪਰ ਉਸਾਰੀਆਂ ਨਿਰੰਤਰ ਜਾਰੀ ਹਨ | ਇਸ ਤੋਂ ਬਾਅਦ ਮੁੜ ਐਸ.ਡੀ.ਓ. ਰਵੀਸ਼ੇਰ ਸਿੰਘ ਨੇ ਫ਼ੋਨ ਨਹੀਂ ਚੁੱਕਿਆ | ਦੂਸਰੇ ਪਾਸੇ ਜਦੋਂ ਡੀ.ਟੀ.ਪੀ. ਗੁਰਸੇਵਕ ਸਿੰਘ ਕਪੂਰਥਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ.ਈ. ਛੁੱਟੀ ’ਤੇ ਹੈ ਅਤੇ ਇਸ ਤਰ੍ਹਾਂ ਦੀਆਂ ਉਸਾਰੀਆਂ ਰੋਕਣਾ ਜਾ ਨਾਜਾਇਜ਼ ਕਲੋਨੀਆਂ ਨੂੰ ਦੇਖਣਾ ਮੇਰੀ ਜ਼ਿੰਮੇਵਾਰੀ ਨਹੀਂ, ਜੇਕਰ ਤੁਸੀਂ ਕੋਈ ਗੱਲ ਕਰਨੀ ਤਾਂ ਮੇਰੇ ਦਫ਼ਤਰ ਆ ਕੇ ਗੱਲ ਕਰੋ ਮੇਰੇ ਕੋਲ ਸਮਾਂ ਨਹੀਂ ਫ਼ੋਨ ’ਤੇ ਗੱਲ ਕਰਨ ਦਾ ਕਹਿ ਕੇ ਫ਼ੋਨ ਕੱਟ ਦਿੱਤਾ | ਦੂਸਰੇ ਪਾਸੇ ਜਦੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ ਵਾਲਮੀਕਿ ਚੌਕ ਦੀ ਚੋਣ ਮਾਸਟਰ ਮੋਹਨ ਲਾਲ ਚੌਹਾਨ ਮੁੜ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਨਡਾਲਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।