ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ ਵਾਲਮੀਕਿ ਚੌਕ ਦੀ ਚੋਣ
ਮਾਸਟਰ ਮੋਹਨ ਲਾਲ ਚੌਹਾਨ ਮੁੜ ਪ੍ਰਧਾਨ ਚੁਣੇ ਗਏ
ਸੁਲਤਾਨਪੁਰ ਲੋਧੀ, 16 ਸਤੰਬਰ (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ, ਵਾਲਮੀਕਿ ਚੌਕ, ਸੁਲਤਾਨਪੁਰ ਲੋਧੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਵਿਚ ਸਰਵਸੰਮਤੀ ਨਾਲ ਮਾਸਟਰ ਮੋਹਨ ਲਾਲ ਚੌਹਾਨ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਜਦਕਿ ਬਾਕੀ ਕਮੇਟੀ ਦੀ ਚੋਣ ਵਿਚ ਚੇਅਰਮੈਨ ਵਿੱਕੀ ਚੌਹਾਨ , ਸੀਨੀਅਰ ਮੀਤ ਪ੍ਰਧਾਨ ਬਿੱਕਰ ਮੱਟੂ, ਜਰਨਲ ਸਕੱਤਰ ਸੰਨੀ ਸਹੋਤਾ, ਸਹਾਇਕ ਸਕੱਤਰ ਸਲੀਮ ਲਾਹੋਰਾ, ਕੈਸ਼ੀਅਰ ਸੁਭਾਸ਼ ਲਾਹੋਰਾ, ਸਹਾਇਕ ਕੈਸ਼ੀਅਰ ਸੰਨੀ ਮੱਟੂ, ਕਾਨੂੰਨੀ ਸਲਾਹਕਾਰ ਐਡਵੋਕੇਟ ਮਨਦੀਪ ਸੰਗਰ, ਸਹਾਇਕ ਕਾਨੂੰਨੀ ਸਲਾਹਕਾਰ ਐਡਵੋਕੇਟ ਰਾਹੂਲ ਮੱਟੂ, ਪੈੱ੍ਰਸ ਸਕੱਤਰ ਸੁਮਿਤ ਲਾਹੋਰਾ, ਸਹਾਇਕ ਪੈੱ੍ਰਸ ਸਕੱਤਰ ਇੰਜ: ਮਾਨਵ ਚੌਹਾਨ ਅਤੇ ਪੀ. ਆਰ.
ਸੁਲਤਾਨਪੁਰ ਲੋਧੀ, 16 ਸਤੰਬਰ (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ, ਵਾਲਮੀਕਿ ਚੌਕ, ਸੁਲਤਾਨਪੁਰ ਲੋਧੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਵਿਚ ਸਰਵਸੰਮਤੀ ਨਾਲ ਮਾਸਟਰ ਮੋਹਨ ਲਾਲ ਚੌਹਾਨ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਜਦਕਿ ਬਾਕੀ ਕਮੇਟੀ ਦੀ ਚੋਣ ਵਿਚ ਚੇਅਰਮੈਨ ਵਿੱਕੀ ਚੌਹਾਨ , ਸੀਨੀਅਰ ਮੀਤ ਪ੍ਰਧਾਨ ਬਿੱਕਰ ਮੱਟੂ, ਜਰਨਲ ਸਕੱਤਰ ਸੰਨੀ ਸਹੋਤਾ, ਸਹਾਇਕ ਸਕੱਤਰ ਸਲੀਮ ਲਾਹੋਰਾ, ਕੈਸ਼ੀਅਰ ਸੁਭਾਸ਼ ਲਾਹੋਰਾ, ਸਹਾਇਕ ਕੈਸ਼ੀਅਰ ਸੰਨੀ ਮੱਟੂ, ਕਾਨੂੰਨੀ ਸਲਾਹਕਾਰ ਐਡਵੋਕੇਟ ਮਨਦੀਪ ਸੰਗਰ, ਸਹਾਇਕ ਕਾਨੂੰਨੀ ਸਲਾਹਕਾਰ ਐਡਵੋਕੇਟ ਰਾਹੂਲ ਮੱਟੂ, ਪੈੱ੍ਰਸ ਸਕੱਤਰ ਸੁਮਿਤ ਲਾਹੋਰਾ, ਸਹਾਇਕ ਪੈੱ੍ਰਸ ਸਕੱਤਰ ਇੰਜ: ਮਾਨਵ ਚੌਹਾਨ ਅਤੇ ਪੀ. ਆਰ. ਓ ਰਜਨੀਸ਼ ਮੱਟੂ ਨੂੰ ਚੁਣਿਆ ਗਿਆ | ਇਸ ਮੌਕੇ ਮੁੜ ਤੋਂ ਪ੍ਰਧਾਨ ਬਣੇ ਮਾਸਟਰ ਮੋਹਨ ਲਾਲ ਨੂੰ ਸਮੂਹ ਮੈਂਬਰਾਂ ਨੇ ਵਧਾਈਆਂ ਦਿੱਤੀਆਂ ਤੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਪ੍ਰਧਾਨ ਮਾਸਟਰ ਮੋਹਨ ਲਾਲ ਚੌਹਾਨ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਭਗਵਾਨ ਵਾਲਮੀਕ ਵੈੱਲਫੇਅਰ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਤਨ, ਮਨ ਤੇ ਧਨ ਨਾਲ ਸੇਵਾ ਕਰਨਗੇ | ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਜਿੱਥੇ ਭਗਵਾਨ ਵਾਲਮੀਕ ਸੁਆਮੀ ਦਾ ਪ੍ਰਗਟ ਦਿਵਸ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ, ਉੱਥੇ ਉਨ੍ਹਾਂ ਦੀ ਸੋਸਾਇਟੀ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਵੇਗੀ | ਇਸ ਮੌਕੇ ਹਰਸ਼ ਲਹੋਰਾ, ਨੈਤਿਕ ਚੌਹਾਨ, ਜਤਿਨ ਮੱਟੂ, ਸੰਯਮ ਸਹੋਤਾ ਆਦਿ ਵੀ ਹਾਜ਼ਰ ਸਨ |