18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗਣੇਸ਼ ਪੂਜਾ ਉਤਸਵ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ, ਵੱਡੀ ਗਿਣਤੀ ’ਚ ਸ਼ਰਧਾਲੂ ਹੋ ਰਹੇ ਨਤਮਸਤਕ

ਭੁਲੱਥ, 17 ਸਤੰਬਰ (ਮਨਜੀਤ ਸਿੰਘ ਰਤਨ)-ਮਹਾਮਾਈ ਚਿੰਤਪੁਰਨੀ ਜੀ ਕਲੱਬ (ਭੁਲੱਥ) ਵਲੋਂ ਭੁਲੱਥ ਦੇ ਮੁੱਖ ਬਾਜ਼ਾਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਗਣੇਸ਼ ਪੂਜਾ ਉਤਸਵ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਰੋਜ਼ਾਨਾ ਵੱਡੀ ਗਿਣਤੀ ’ਚ ਸ਼ਰਧਾਲੂ ਗਣੇਸ਼ ਜੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ | ਉਤਸਵ ਦੌਰਾਨ ਰੋਜ਼ਾਨਾ ਸ਼ਾਮ ਨੂੰ ਆਰਤੀ ਉਪਰੰਤ ਭਜਨ-ਕੀਰਤਨ ਕੀਤਾ ਜਾ ਰਿਹਾ ਹੈ | ਵੱਖ-ਵੱਖ ਗਾਇਕ ਅਤੇ ਭਜਨ ਮੰਡਲੀਆਂ ਭਗਵਾਨ ਗਣੇਸ਼ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਹਨ | ਧਾਰਮਿਕ ਭਜਨਾਂ ਦੌਰਾਨ ਪੂਰਾ ਮਾਹੌਲ ਭਗਤੀ ਮਈ ਬਣਿਆ ਰਹਿੰਦਾ ਹੈ ਅਤੇ ਸੰਗਤਾਂ ਵਲੋਂ ਸ਼ਰਧਾ ਨਾਲ ਭਜਨ-ਕੀਰਤਨ ਵਿਚ ਹਿੱਸਾ ਲਿਆ ਜਾ ਰਿਹਾ ਹੈ | ਗਣੇਸ਼ ਪੂਜਾ ਸਬੰਧੀ ਕਰਵਾਏ ਜਾ ਰਹੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਯੁਵਰਾਜ ਭੁਪਿੰਦਰ ਸਿੰਘ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਭਗਵਾਨ ਗਣੇਸ਼ ਜੀ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ ਅਤੇ ਸਮੂਹ ਸੰਗਤ ਦੀ ਖ਼ੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਨੇ ਰੀਬਨ ਕੱਟ ਕੇ ਇਸ ਰਾਤ ਦੇ ਸਮਾਗਮ ਦਾ ਉਦਘਾਟਨ ਕੀਤਾ ਅਤੇ ਜੈ ਮਾਤਾ ਚਿੰਤਪੁਰਨੀ ਕਲੱਬ ਦੇ ਪ੍ਰਬੰਧਕਾਂ ਵਲੋਂ ਯੁਵਰਾਜ ਭੁਪਿੰਦਰ ਸਿੰਘ ਅਤੇ ਉਨ੍ਹਾਂ ਨਾਲ ਆਏ ਵਿਅਕਤੀਆਂ ਦਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ ਨੇ ਸਮੂਹ ਸੰਗਤ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸਭਿਆਚਾਰਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗਣੇਸ਼ ਪੂਜਾ ਉਤਸਵ ਦੌਰਾਨ ਸੰਗਤਾਂ ਲਈ ਵੱਖ-ਵੱਖ ਸੇਵਾਵਾਂ ਅਤੇ ਧਾਰਮਿਕ ਕਾਰਜ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ | ਇਸ ਮੌਕੇ ਤੇ ਐਡਵੋਕੇਟ ਕੁਲਵੰਤ ਸਹਿਗਲ, ਜੋਗਿੰਦਰ ਪਾਲ ਮਰਵਾਹਾ (ਸਾਬਕਾ ਪ੍ਰਧਾਨ ਨਗਰ ਪੰਚਾਇਤ), ਬਾਬਾ ਜਸਵੀਰ ਸਿੰਘ ਸਾਬਕਾ (ਐੱਮ. ਸੀ.)

ਅਜੀਤ ਡੈਸਕ 18-09-2026
ਭੁਲੱਥ, 17 ਸਤੰਬਰ (ਮਨਜੀਤ ਸਿੰਘ ਰਤਨ)-ਮਹਾਮਾਈ ਚਿੰਤਪੁਰਨੀ ਜੀ ਕਲੱਬ (ਭੁਲੱਥ) ਵਲੋਂ ਭੁਲੱਥ ਦੇ ਮੁੱਖ ਬਾਜ਼ਾਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਗਣੇਸ਼ ਪੂਜਾ ਉਤਸਵ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਰੋਜ਼ਾਨਾ ਵੱਡੀ ਗਿਣਤੀ ’ਚ ਸ਼ਰਧਾਲੂ ਗਣੇਸ਼ ਜੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ | ਉਤਸਵ ਦੌਰਾਨ ਰੋਜ਼ਾਨਾ ਸ਼ਾਮ ਨੂੰ ਆਰਤੀ ਉਪਰੰਤ ਭਜਨ-ਕੀਰਤਨ ਕੀਤਾ ਜਾ ਰਿਹਾ ਹੈ | ਵੱਖ-ਵੱਖ ਗਾਇਕ ਅਤੇ ਭਜਨ ਮੰਡਲੀਆਂ ਭਗਵਾਨ ਗਣੇਸ਼ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਹਨ | ਧਾਰਮਿਕ ਭਜਨਾਂ ਦੌਰਾਨ ਪੂਰਾ ਮਾਹੌਲ ਭਗਤੀ ਮਈ ਬਣਿਆ ਰਹਿੰਦਾ ਹੈ ਅਤੇ ਸੰਗਤਾਂ ਵਲੋਂ ਸ਼ਰਧਾ ਨਾਲ ਭਜਨ-ਕੀਰਤਨ ਵਿਚ ਹਿੱਸਾ ਲਿਆ ਜਾ ਰਿਹਾ ਹੈ | ਗਣੇਸ਼ ਪੂਜਾ ਸਬੰਧੀ ਕਰਵਾਏ ਜਾ ਰਹੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਯੁਵਰਾਜ ਭੁਪਿੰਦਰ ਸਿੰਘ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਭਗਵਾਨ ਗਣੇਸ਼ ਜੀ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ ਅਤੇ ਸਮੂਹ ਸੰਗਤ ਦੀ ਖ਼ੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਨੇ ਰੀਬਨ ਕੱਟ ਕੇ ਇਸ ਰਾਤ ਦੇ ਸਮਾਗਮ ਦਾ ਉਦਘਾਟਨ ਕੀਤਾ ਅਤੇ ਜੈ ਮਾਤਾ ਚਿੰਤਪੁਰਨੀ ਕਲੱਬ ਦੇ ਪ੍ਰਬੰਧਕਾਂ ਵਲੋਂ ਯੁਵਰਾਜ ਭੁਪਿੰਦਰ ਸਿੰਘ ਅਤੇ ਉਨ੍ਹਾਂ ਨਾਲ ਆਏ ਵਿਅਕਤੀਆਂ ਦਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ ਨੇ ਸਮੂਹ ਸੰਗਤ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸਭਿਆਚਾਰਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗਣੇਸ਼ ਪੂਜਾ ਉਤਸਵ ਦੌਰਾਨ ਸੰਗਤਾਂ ਲਈ ਵੱਖ-ਵੱਖ ਸੇਵਾਵਾਂ ਅਤੇ ਧਾਰਮਿਕ ਕਾਰਜ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ | ਇਸ ਮੌਕੇ ਤੇ ਐਡਵੋਕੇਟ ਕੁਲਵੰਤ ਸਹਿਗਲ, ਜੋਗਿੰਦਰ ਪਾਲ ਮਰਵਾਹਾ (ਸਾਬਕਾ ਪ੍ਰਧਾਨ ਨਗਰ ਪੰਚਾਇਤ), ਬਾਬਾ ਜਸਵੀਰ ਸਿੰਘ ਸਾਬਕਾ (ਐੱਮ.ਸੀ.), ਰਾਹੁਲ ਵਧਾਵਨ, ਮਾਸਟਰ ਕਵਲਜੀਤ ਮੰਨਣ , ਪਰਮਜੀਤ ਗੋਗਨਾ , ਨਿਰਮਲ ਸਿੰਘ ਢਿੱਲੋਂ, ਜਤਿੰਦਰ ਕੁਮਾਰ ਟਿੰਕੂ , ਮਨਜੀਤ ਸਿੰਘ ਭੁਈ, ਸੰਤੋਖ ਸਿੰਘ ਮਿਸਤਰੀ, ਗੁਰਦੀਪ ਬੱਬਰ, ਹੁਸਨ ਲਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਔਜਲਾ ਨੇ ਬੀ. ਐੱਸ. ਐੱਨ. ਐੱਲ. ਸਲਾਹਕਾਰ ਕਮੇਟੀ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਵੱਖ-ਵੱਖ ਵਾਹਨਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।