26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਜੀ.ਟੀ. ਰੋਡ ਢਿਲਵਾਂ ਨਜ਼ਦੀਕ ਸੜਕਾਂ ਦੇ ਬਰਮ ਹੋਏ ਨੀਵੇਂ

ਢਿਲਵਾਂ, 25 ਸਤੰਬਰ (ਪ੍ਰਵੀਨ ਕੁਮਾਰ)-ਜੀ. ਟੀ.

ਅਜੀਤ ਡੈਸਕ 26-09-2026
ਢਿਲਵਾਂ, 25 ਸਤੰਬਰ (ਪ੍ਰਵੀਨ ਕੁਮਾਰ)-ਜੀ.ਟੀ. ਰੋਡ ਢਿਲਵਾਂ ਨਜ਼ਦੀਕ ਸੜਕ ਦੇ ਬਰਮ (ਸ਼ੌਲਡਰ) ਦਿਨੋਂ ਦਿਨ ਨੀਵੇਂ ਹੋ ਰਹੇ ਹਨ ਜਿਸ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ| ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਦੋਪਹੀਆ ਤੇ ਹੋਰਨਾਂ ਵਾਹਨ ਚਾਲਕਾਂ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੇ ਨਿਰਦੇਸ਼ਾਂ ਤੇ ਹਰ ਸਾਲ ਟੋਲ ਦਰਾਂ ਵਿਚ ਤਾਂ ਵਾਧਾ ਹੋ ਰਿਹਾ ਹੈ ਜਦਕਿ ਸੜਕਾਂ ਦਾ ਰੱਖ ਰਖਾਵ ਮਿਆਰੀ ਨਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਜ਼ਿਕਰਯੋਗ ਹੈ ਕਿ ਢਿਲਵਾਂ ਨਜ਼ਦੀਕ ਕਈ ਥਾਵਾਂ ’ਤੇ ਬਰਮ ਸੜਕ ਤੋਂ ਜ਼ਿਆਦਾ ਨੀਵੇਂ ਅਤੇ ਟੋਏ ਪਏ ਹੋਣ ਕਰਕੇ ਵਾਹਨ ਨੂੰ ਦੁਬਾਰਾ ਸੜਕ ’ਤੇ ਚੜ੍ਹਾਉਣ ਲੱਗਿਆ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦੇਈਏ ਕਿ ਉਕਤ ਸੜਕ ਅਤੇ ਟੋਲ ਪਲਾਜ਼ਾ ਢਿਲਵਾਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮਿ੍ਤਸਰ ਸਥਿਤ ਦਫ਼ਤਰ ਅਧੀਨ ਆਉਂਦਾ ਹੈ ਪਰ ਉਨ੍ਹਾਂ ਵਲੋਂ ਇਸ ਦੀ ਸਾਰ ਨਹੀਂ ਲਈ ਗਈ ਉਨ੍ਹਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਨੀਵੇਂ ਹੋ ਚੁੱਕੇ ਬਰਮਾਂ ‘ਤੇ ਮਿੱਟੀ ਪਾ ਕੇ ਬਰਮਾਂ ਨੂੰ ਸੜਕ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਲਈ ਹੋਈ ਮੁੱਢਲੇ ਕੰਮ ਦੀ ਸ਼ੁਰੂਆਤ ਸੂਰੀਆ ਕੋਨ ਤੇ ਪੁਸ਼ਪਾ... ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਾਵਰ ਲਿਫ਼ਟਿੰਗ ਮੁਕਾਬਲੇ ਗੁਰਾਇਆ ਜਿੰਮ ਨਡਾਲਾ ਵਿਖੇ 30 ਨੂੰ-ਗੁਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।