04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਆਨੰਦ ਕਾਲਜ ਨੇ ਬੀ.ਐਸ.ਸੀ. ਮੈਡੀਕਲ ਲੈਬਾਰਟਰੀ ਸਾਇੰਸ ’ਚ ਦਾਖ਼ਲੇ ਦੀ ਮਿਤੀ 31 ਅਕਤੂਬਰ ਤੱਕ ਵਧਾਈ-ਵਿਕਰਮ ਆਨੰਦ

ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ’ਚ ਬੀ. ਐਸ.

ਅਜੀਤ ਡੈਸਕ 04-10-2026
ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ’ਚ ਬੀ.ਐਸ.ਸੀ. ਮੈਡੀਕਲ ਲੈਬਾਰਟਰੀ ਸਾਇੰਸ ਦੇ ਕੋਰਸ ਵਿਚ ਦਾਖ਼ਲੇ ਲਈ 31 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਹੈਲਥ ਕੇਅਰ ਤੇ ਡਾਇਗਨੋਸਟਿਕ ਖੇਤਰ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਹ ਨਿਸ਼ਚਿਤ ਮਿਤੀ ਤੱਕ ਇਸ ਕੋਰਸ ’ਚ ਦਾਖਲਾ ਲੈਣ ਲਈ ਆਪਣਾ ਬਿਨੈ ਪੱਤਰ ਜਮ੍ਹਾਂ ਕਰਵਾਉਣ | ਉਨ੍ਹਾਂ ਕਿਹਾ ਕਿ ਇਸ ਕੋਰਸ ਦੀ ਮਿਆਦ 4 ਸਾਲ ਦੀ ਹੋਵੇਗੀ, ਜਿਸ ਵਿਚ 3 ਸਾਲ ਦਾ ਸਿੱਖਿਆ ਅਧਿਐਨ ਤੇ ਇਕ ਸਾਲ ਟਰੇਨਿੰਗ ਦਾ ਹੋਵੇਗਾ | ਇਸ ਕੋਰਸ ਵਿਚ ਦਾਖ਼ਲੇ ਲਈ ਘੱਟੋ ਘੱਟ ਵਿੱਦਿਅਕ ਯੋਗਿਤਾ 12ਵੀਂ ਮੈਡੀਕਲ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨਾਲੋਜੀ ਕੀਤਾ ਹੈ ਉਹ ਬੀ.ਐਸ.ਐਮ.ਐਲ.ਐਸ. ਵਿਚ ਸਿੱਧੇ ਦਾਖਲਾ ਲੈਣ ਦੇ ਯੋਗ ਹਨ, ਕਿਉਂਕਿ ਵਰਤਮਾਨ ਸਮੇਂ ਦੌਰਾਨ ਮੈਡੀਕਲ ਅਤੇ ਖੋਜ ਦੇ ਖੇਤਰ ਵਿਚ ਮਾਹਿਰਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਇਸ ਡਿਗਰੀ ਦਾ ਭਵਿੱਖ ਕਾਫ਼ੀ ਸ਼ਾਨਦਾਰ ਹੈ | ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਸੇਵਾਵਾਂ ਵਿਚ ਬੀ.ਐਸ.ਸੀ. ਮੈਡੀਕਲ ਲੈਬਾਰਟਰੀ ਸਾਇੰਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ |
ਪਿਛਲੀ ਖ਼ਬਰ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਪਾਸੋਂ ਖੇਤੀਬਾੜੀ ਸੰਦ ਪ੍ਰਾਪਤ ਕਰ ਸਕਦੇ-ਡਾ: ਜਗਜੀਤ ਸਿੰਘ ਅਗਲੀ ਖ਼ਬਰ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ 9 ਨੂੰ ਮਨਾਇਆ ਜਾਵੇਗਾ : ਮਾਸਟਰ ਬਲਾਲੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।