09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਰੇਲਵੇ ਹੈਲਥ ਸਰਵਿਸਿਜ਼ ਵਲੋਂ ਆਰ.ਸੀ.ਐਫ. ਦੇ ਲਾਲਾ ਲਾਜਪਤ ਰਾਏ ਹਸਪਤਾਲ ਦਾ ਦੌਰਾ

ਕਪੂਰਥਲਾ, 8 ਅਕਤੂਬਰ (ਅਮਰਜੀਤ ਕੋਮਲ)-ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਰੇਲਵੇ ਹੈਲਥ ਸਰਵਿਸਿਜ਼ ਡਾ. ਕੇ.

ਅਜੀਤ ਡੈਸਕ 09-10-2026
ਕਪੂਰਥਲਾ, 8 ਅਕਤੂਬਰ (ਅਮਰਜੀਤ ਕੋਮਲ)-ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਰੇਲਵੇ ਹੈਲਥ ਸਰਵਿਸਿਜ਼ ਡਾ. ਕੇ. ਕ੍ਰਿਸ਼ਨ ਕੁਮਾਰ ਨੇ ਅੱਜ ਆਰ.ਸੀ.ਐਫ. ਕਪੂਰਥਲਾ ਦਾ ਦੌਰਾ ਕਰਕੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ | ਬਾਅਦ ਵਿਚ ਡਾ. ਕੇ. ਕ੍ਰਿਸ਼ਨ ਕੁਮਾਰ ਨੇ ਆਰ.ਸੀ.ਐਫ. ਦੇ ਲਾਲਾ ਲਾਜਪਤ ਰਾਏ ਹਸਪਤਾਲ ਵਲੋਂ ਰੇਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ | ਉਪਰੰਤ ਉਨ੍ਹਾਂ ਹਸਪਤਾਲ ਵਿਚਲੇ ਆਕਸੀਜਨ ਗੈਸ ਪਲਾਂਟ, ਆਈ.ਸੀ.ਯੂ., ਪੁਰਸ਼ ਤੇ ਮਹਿਲਾ ਵਾਰਡ, ਵੱਖ-ਵੱਖ ਦਫ਼ਤਰਾਂ, ਡਾਇਟੇਕਿਸ ਵਿਭਾਗ, ਲਾਂਡਰੀ, ਫਿਜੀਊਥਰੈਪੀ ਵਿਭਾਗ, ਮੈਗਨੇਟੋਥਰੈਪੀ, ਡੈਂਟਿਸਟਰੀ ਵਿਭਾਗ, ਓ.ਪੀ.ਡੀ., ਫਾਰਮੇਸੀ, ਐਮਰਜੈਂਸੀ ਵਾਰਡ, ਲੈਬਾਰਟਰੀ ਤੇ ਐਕਸਰੇ ਵਿਭਾਗ ਦੀ ਨਿਰੀਖਣ ਕੀਤਾ | ਉਨ੍ਹਾਂ ਵੱਖ-ਵੱਖ ਵਿਭਾਗਾਂ ਵਿਚ ਉਪਲਬਧ ਸਹੂਲਤਾਂ ਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਸਬੰਧੀ ਮੈਡੀਕਲ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਹਸਪਤਾਲ ਦੇ ਨਿਰੀਖਣ ਮੌਕੇ ਆਰ.ਸੀ.ਐਫ. ਦੇ ਪ੍ਰਮੁੱਖ ਮੈਡੀਕਲ ਅਫ਼ਸਰ ਡਾ. ਲਤਾ ਰਾਮਾਿਲੰਗਮ, ਡਾ. ਰਜੇਸ਼ ਮੋਹਣ, ਡਾ. ਜੈਦੀਪ ਟਿਟੋਰੀਆ, ਡਾ. ਪ੍ਰਮੋਦ ਕੁਮਾਰ ਤੇ ਹੋਰ ਮੈਡੀਕਲ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ | ਇਸੇ ਦੌਰਾਨ ਹੀ ਡਾ. ਕੇ. ਕ੍ਰਿਸ਼ਨ ਕੁਮਾਰ ਨੇ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਲਾਲਾ ਲਾਜਪਤ ਰਾਏ ਹਸਪਤਾਲ ਦੇ ਕੰਪਲੈਕਸ ਵਿਚ ਬੂਟੇ ਲਗਾਏ | ਉਨ੍ਹਾਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬੂਟਾ ਲਗਾਕੇ ਵਾਤਾਵਰਨ ਦੇ ਸੰਭਾਲ ਦਾ ਸੰਦੇਸ਼ ਦਿੱਤਾ | ਡਾ. ਕੁਮਾਰ ਨੇ ਆਰ.ਸੀ.ਐਫ. ਦੀ ਮਾਨਤਾ ਪ੍ਰਾਪਤ ਯੂਨੀਅਨ ਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਕਰਕੇ ਆਰ.ਸੀ.ਐਫ. ਮੁਲਾਜ਼ਮਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਤੇ ਸਿਹਤ ਸੇਵਾਵਾਂ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ |
ਪਿਛਲੀ ਖ਼ਬਰ ਆਖ਼ਿਰ ਕਦੋਂ ਹੋਵੇਗਾ ਭੁਲੱਥ ਦੀ ਟ੍ਰੈਫ਼ਿਕ ਸਮੱਸਿਆ ਦਾ ਪੱਕਾ ਹੱਲ ਅਗਲੀ ਖ਼ਬਰ ਮੰਡੀਆਂ ’ਚ ਝੋਨਾ ਘੱਟ ਰੇਟ ’ਤੇ ਵਿਕਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ-ਰਘਬੀਰ ਸਿੰਘ ਮਹਿਰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।