09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭੁਲੱਥ ਵਿਖੇ ‘ਨੂਰ ਜੋਤਾਂ ਵਾਲੀ ਦਾ’ ਅਧਿਆਤਮਿਕ ਰੂਹਾਨੀ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਭੁਲੱਥ, 8 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਇਲਾਕੇ ਦੇ ਸਰਬ ਸਾਂਝੇ ਅਧਿਆਤਮਿਕ ਅਤੇ ਰੂਹਾਨੀ ਤਿਉਹਾਰ ‘ਨੂਰ ਜੋਤਾਂ ਵਾਲੀ’ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ | ਇਸ ਸਬੰਧੀ ਜੇ. ਐਮ.

ਅਜੀਤ ਡੈਸਕ 09-10-2026
ਭੁਲੱਥ, 8 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਇਲਾਕੇ ਦੇ ਸਰਬ ਸਾਂਝੇ ਅਧਿਆਤਮਿਕ ਅਤੇ ਰੂਹਾਨੀ ਤਿਉਹਾਰ ‘ਨੂਰ ਜੋਤਾਂ ਵਾਲੀ’ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ | ਇਸ ਸਬੰਧੀ ਜੇ.ਐਮ.ਡੀ. ਪਰਿਵਾਰ ਦੇ ਸੇਵਾਦਾਰਾਂ ਵਲੋਂ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਤਿਉਹਾਰ ਦੇ ਵੱਖ-ਵੱਖ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ | ਸੇਵਾਦਾਰਾਂ ਨੇ ਦੱਸਿਆ ਕਿ ਮਾਂ ਚਿੰਤਪੁਰਨੀ ਦੀ ਕਿਰਪਾ ਸਦਕਾ ਭੁਲੱਥ ਇਲਾਕੇ ਵਿਚ ਮਨਾਏ ਜਾ ਰਹੇ ਇਸ ਸਰਬ ਸਾਂਝੇ ਅਧਿਆਤਮਿਕ ਰੂਹਾਨੀ ਤਿਉਹਾਰ ‘ਨੂਰ ਜੋਤਾਂ ਵਾਲੀ-2026’ ਮੌਕੇ 22 ਸ੍ਰੀ ਸਿੱਧ ਸ਼ਕਤੀਪੀਠਾਂ ਤੋਂ ਮਾਂ ਦੀਆਂ ਸ੍ਰੀ ਜੋਤਾਂ ਦਾ ਆਗਮਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਮਾਗਮਾਂ ਦੀ ਲੜੀ ਤਹਿਤ 15 ਅਕਤੂਬਰ ਨੂੰ ਸ਼ਾਮ 5 ਵਜੇ ਸ੍ਰੀ ਜੋਤਾਂ ਦੇ ਆਗਮਨ ਸਬੰਧੀ ਵਿਸ਼ਾਲ ਅਤੇ ਅਦਭੁੱਤ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਹੋਣਗੀਆਂ | ਇਸੇ ਤਰ੍ਹਾਂ 16 ਅਕਤੂਬਰ ਨੂੰ ਰਾਤ 8 ਵਜੇ ਬਾਬਾ ਬਾਲਕ ਨਾਥ ਦੀ ਚੌਕੀ ਕਰਵਾਈ ਜਾਵੇਗੀ, ਜਿਸ ਵਿਚ ਮਹੰਤ ਰਾਜਿੰਦਰ ਗਿਰੀ ਮਹਾਰਾਜ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ | ਇਸ ਤੋਂ ਇਲਾਵਾ 19 ਅਕਤੂਬਰ ਨੂੰ 301 ਅਸ਼ਟਮੀ ਕੰਜਕ ਪੂਜਣ ਦਾ ਵਿਸ਼ੇਸ਼ ਸਮਾਗਮ ਹੋਵੇਗਾ | ਇਸ ਉਪਰੰਤ 20 ਅਕਤੂਬਰ ਨੂੰ ਮਾਂ ਦੀਆਂ ਸ੍ਰੀ ਜੋਤਾਂ ਦੀ ਵਾਪਸੀ ਹੋਵੇਗੀ | ਇਸ ਮੌਕੇ ਬਨਾਰਸੀ ਦਾਸ ਖੁੱਲਰ, ਮਾ: ਕੰਵਲਜੀਤ ਮੰਨਣ, ਰਕੇਸ਼ ਸਡਾਨਾ ਬੇਗੋਵਾਲ, ਜਨਕ ਰਾਜ ਸਭਰਵਾਲ, ਸਾਬੀ ਚਾਵਲਾ, ਵਿਪਨ ਅਰੋੜਾ, ਬਿੱਲਾ ਖੱਸਣ, ਜੋਗਿੰਦਰ ਅਰੋੜਾ, ਅਸ਼ੋਕ ਕੁਮਾਰ ਘਈ, ਮੰਗਾ ਖੁੱਲਰ, ਐਮ.ਡੀ. ਪਰਿਵਾਰ ਦੇ ਸੇਵਾਦਾਰ ਦੀਪਕ ਸ਼ਰਮਾ, ਸਾਬੀ ਅੱਲੜ੍ਹ, ਸੁਨੀਲ ਸ਼ਰਮਾ , ਮੰਗਾ ਸਿੱਧੂ, ਰਵਿੰਦਰ ਸ਼ਰਮਾ, ਮੰਗਤ ਰਾਮ, ਰਾਘਵ ਪਾਸੀ, ਗੋਲਡੀ, ਸ਼ਿਵ ਢੱਲ, ਦਿਕਸ਼ਾਂਤ ਬਹਿਲ, ਕਨੱਈਆ, ਪ੍ਰਦੀਪ ਸ਼ਰਮਾ, ਵਿਪੁਲ ਅਰੋੜਾ ਸਮੇਤ ਵੱਡੀ ਗਿਣਤੀ ’ਚ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਛੋਟਾ ਹਾਥੀ ਸੜਕ ਕਿਨਾਰੇ ਪਲਟਣ ਕਾਰਨ ਡਰਾਈਵਰ ਜ਼ਖਮੀ ਅਗਲੀ ਖ਼ਬਰ ਬਾਬਾ ਪ੍ਰਗਟ ਨਾਥ ਦਾ ਚੇਅਰਮੈਨ ਡਾ. ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।