17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੁਕਾਨ ਦੇ ਬਾਹਰੋਂ ਸਾਮਾਨ ਚੋਰੀ ਕਰਨ, ਗਾਲੀ-ਗਲੋਚ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਭੁਲੱਥ, 16 ਅਕਤੂਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵਲੋਂ ਇੱਕ ਦੁਕਾਨ ਦੇ ਬਾਹਰੋਂ ਸਾਮਾਨ ਚੋਰੀ ਕਰਨ, ਗਾਲੀ-ਗਲੋਚ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮੰਗਤ ਰਾਮ ਪੁੱਤਰ ਲਾਹੌਰੀ ਰਾਮ ਵਾਸੀ ਭੁਲੱਥ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਦੀ ਦੁਕਾਨ ਦੇ ਬਾਹਰੋਂ ਸਾਮਾਨ ਚੋਰੀ ਕੀਤਾ ਅਤੇ ਵਿਰੋਧ ਕਰਨ ‘ਤੇ ਉਸ ਨਾਲ ਗਾਲੀ-ਗਲੋਚ ਕਰਦਿਆਂ ਧਮਕੀਆਂ ਦਿੱਤੀਆਂ | ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਬੂਟਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਭੁਲੱਥ ਦੇ ਖਿਲਾਫ਼ ਬਰਖਿਲਾਫ਼ (ਵਿਰੁੱਧ) ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਰਜਿਸਟਰ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਮਿਆਣੀ ਬਾਕਰਪੁਰ ਦੇ ਮੰਦਰ ਵਿਖੇ ਭਗਵਤੀ ਜਾਗਰਣ 19 ਨੂੰ ਢਿਲਵਾਂ, 16 ਅਕਤੂਬਰ (ਪ੍ਰਵੀਨ ਕੁਮਾਰ)-ਮੰਦਿਰ ਮਾਤਾ ਵੈਸ਼ਨੋ ਦੇਵੀ ਮਿਆਣੀ ਬਾਕਰਪੁਰ ਵਿਖੇ ਨਰਾਤਿਆਂ ਦੇ ਸ਼ੁੱਭ ਅਵਸਰ ਤੇ ਭਗਵਤੀ ਜਾਗਰਣ 19 ਅਕਤੂਬਰ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਪ੍ਰਬੰਧਕ ਕਮੇਟੀ ਦੇ ਵਿਪਨ ਸਭਰਵਾਲ, ਬਲਬੀਰ ਕੁਮਾਰ, ਨਰਿੰਦਰ ਸਾਇਮੰਡ,ਸਾਗਰ, ਅਸ਼ਵਨੀ ਸ਼ਰਮਾ, ਪੰਡਿਤ ਸੁਨੀਲ ਸ਼ੁਕਲਾ, ਦਲੇਰ ਸਿੰਘ ਆਦਿ ਨੇ ਦੱਸਿਆ ਕਿ ਸਮੂਹ ਨਗਰ ਵਾਸੀਆਂ ਤੇ ਅੱਡਾ ਸੁਧਾਰ ਸਭਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਭਗਵਤੀ ਜਾਗਰਣ ਦੌਰਾਨ ਪ੍ਰਸਿੱਧ ਜਾਗਰਣ ਪਾਰਟੀ ਵਲੋਂ ਮਹਾਂਮਾਈ ਦੀਆ ਭੇਟਾਂ ਦਾ ਗੁਣਗਾਨ ਕੀਤਾ ਜਾਵੇਗਾ |ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੰਗਰ ਭੰਡਾਰਾ ਵੀ ਵਰਤਾਇਆ ਜਾਵੇਗਾ |

ਅਜੀਤ ਡੈਸਕ 17-10-2026

ਪਿਛਲੀ ਖ਼ਬਰ ਸੁਨਿਆਰੇ ਤੇ ਮਨੀਚੇਂਜਰ ਪਾਸੋਂ ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਮਾਕੋਵਾਲ ਦੇ ਮੌਜੂਦਾ ਤੇ ਸਾਬਕਾ ਸਰਪੰਚ ਅਤੇ ਪੰਚਾਇਤ ਮੈਂਬਰ ਖ਼ਿਲਾਫ਼ ਦਰਜ ਮੁਕੱਦਮੇ ਨੂੰ ਲੈ ਕੇ ਹਰਪ੍ਰਤਾਪ ਸਿੰਘ ਅਜਨਾਲਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।