17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੁਨਿਆਰੇ ਤੇ ਮਨੀਚੇਂਜਰ ਪਾਸੋਂ ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 16 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਲਾਹੀ ਰੋਡ ਵਿਖੇ ਇੱਕ ਸੁਨਿਆਰੇ ਤੇ ਮਨੀਚੇਂਜਰ ਪਾਸੋਂ ਲੁੱਟ-ਖੋਹ ਕਰਨ ਦੇ ਸੰਬੰਧ ’ਚ ਸਦਰ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਪੁੱਤਰ ਬਲਰਾਮ ਸਿੰਘ ਵਾਸੀ ਮਨਸਾ ਦੇਵੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸਦਾ ਛੋਟਾ ਭਰਾ ਗੁਰਜੀਤ ਸਿੰਘ ਪਿੰਡ ਪਲਾਹੀ ਵਿਖੇ ਸੁਨਿਆਰੇ ਤੇ ਵੈਸਟਰਨ ਯੂਨੀਅਨ ਦੀ ਦੁਕਾਨ ਕਰਦਾ ਹੈ ਤੇ 14 ਅਕਤੂਬਰ ਨੂੰ ਉਹ ਆਪਣੀ ਸਕੂਟਰੀ ਤੇ ਪਲਾਹੀ ਰੋਡ ਤੋਂ ਫਗਵਾੜਾ ਰੋਡ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਕੈਂਬਰਿਜ ਸਕੂਲ ਦੇ ਕੱਟ ਸਾਹਮਣੇ ਪਹੁੰਚਿਆ ਤਾਂ ਇੱਕ ਕਾਰ ‘ਚੋਂ ਚਾਰ ਨੌਜਵਾਨ ‘ਚੋਂ ਨਿਕਲੇ ਜਿਨ੍ਹਾਂ ਦੇ ਹੱਥਾ ‘ਚ ਤੇਜ਼ਧਾਰ ਦਾਤਰ ਤੇ ਪਿਸਤੌਲ ਸੀ ਤੇ ਉਨ੍ਹਾਂ ਉਸਨੂੰ ਰੋਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਪਾਸੋਂ ਪੈਸਿਆਂ ਤੇ ਸੋਨੇ ਦਾ ਬੈਗ ਲੈ ਕੇ ਫ਼ਰਾਰ ਹੋ ਗਏ | ਜਿਸ ਸਬੰਧ ’ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ |

ਅਜੀਤ ਡੈਸਕ 17-10-2026

ਪਿਛਲੀ ਖ਼ਬਰ ਨਡਾਲਾ ’ਚ ਡੇਅਰੀ ਤੋਂ ਦਹੀਂ ਚੋਰੀ ਕਰਦਾ ਵਿਅਕਤੀ ਕਾਬੂ, ਪੁਲਿਸ ਹਵਾਲੇ ਕੀਤਾ ਅਗਲੀ ਖ਼ਬਰ ਦੁਕਾਨ ਦੇ ਬਾਹਰੋਂ ਸਾਮਾਨ ਚੋਰੀ ਕਰਨ, ਗਾਲੀ-ਗਲੋਚ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।