20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ’ਤੇ ਜਾਨਲੇਵਾ ਹਮਲਾ

ਸੁਲਤਾਨਪੁਰ ਲੋਧੀ,19 ਅਕਤੂਬਰ (ਥਿੰਦ)-ਆਏ ਦਿਨ ਪਵਿੱਤਰ ਨਗਰੀ ਅਤੇ ਇਸ ਦੇ ਆਸ ਪਾਸ ਇਲਾਕਿਆਂ ’ਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਹੋ ਰਹੀਆਂ ਘਟਨਾਵਾਂ ਤੋਂ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ | ਤਾਜ਼ਾ ਘਟਨਾ ਵਿਚ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਨੇੜੇ ਸਥਿਤ ਮਾਲਵਾ ਫਿਲਿੰਗ ਸਟੇਸ਼ਨ ’ਤੇ ਤੇਲ ਦੇ ਪੈਸੇ ਮੰਗਣ ਤੋਂ ਸ਼ੁਰੂ ਹੋਇਆ ਵਿਵਾਦ ਕਥਿਤ ਤੌਰ ’ਤੇ ਹਿੰਸਕ ਰੂਪ ਧਾਰਨ ਕਰ ਗਿਆ | ਪੈਟਰੋਲ ਪੰਪ ਮਾਲਕਾਂ ਦੇ ਦੋਸ਼ਾਂ ਅਨੁਸਾਰ, ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ 5 ਤੋਂ 7 ਨੌਜਵਾਨਾਂ ਨੇ ਪੰਪ ਦੇ ਕਰਿੰਦਿਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ | ਇਸ ਦੌਰਾਨ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਰਿੰਦਾ ਰਣਜੀਤ ਬਾਬੂ ’ਤੇ ਹਮਲਾ ਕਰ ਦਿੱਤਾ | ਜਿਸ ਦੌਰਾਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਪੈਟਰੋਲ ਪੰਪ ਦੇ ਮਾਲਕ ਸੁਰਿੰਦਰ ਸਿੰਘ ਅਤੇ ਮੈਨੇਜਰ ਸੰਨੀ ਨੇ ਦੱਸਿਆ ਕਿ 2 ਨੌਜਵਾਨ ਪੰਪ ’ਤੇ ਤੇਲ ਪਵਾਉਣ ਆਏ ਸਨ | ਤੇਲ ਪਾਉਣ ਤੋਂ ਬਾਅਦ ਜਦੋਂ ਕਰਿੰਦਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਤਕਰਾਰ ਹੋ ਗਈ ਤੇ ਧਮਕੀਆਂ ਦਿੱਤੀਆਂ ਗਈਆਂ | ਪੰਪ ਮਾਲਕਾਂ ਦਾ ਦੋਸ਼ ਹੈ ਕਿ ਕੁੱਝ ਸਮੇਂ ਬਾਅਦ ਇੱਕ ਗੱਡੀ ਵਿਚ ਸਵਾਰ ਹੋ ਕੇ 5 ਤੋਂ 7 ਨੌਜਵਾਨ ਪੰਪ ’ਤੇ ਪਹੁੰਚੇ | ਇਨ੍ਹਾਂ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਉਨ੍ਹਾਂ ਨੇ ਕਰਿੰਦਿਆਂ ਨਾਲ ਕੁੱਟਮਾਰ ਕੀਤੀ | ਪੰਪ ਮਾਲਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ‘ਤੇ ਮੁਫ਼ਤ ਤੇਲ ਪਾਉਣ ਲਈ ਦਬਾਅ ਬਣਾਇਆ ਗਿਆ ਸੀ | ਅਤੇ ਬਾਅਦ ਵਿਚ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਦਾ ਦਾਅਵਾ ਹੈ ਕਿ ਉਹ ਦੋ ਕਥਿਤ ਮੁਲਜ਼ਮਾਂ ਦੀ ਪਛਾਣ ਕਰ ਚੁੱਕੇ ਹਨ | ਜੋ ਕਿ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਹਨ | ਕਥਿਤ ਹਮਲੇ ਦੌਰਾਨ ਕਰਿੰਦਾ ਰਣਜੀਤ ਬਾਬੂ ਜ਼ਖ਼ਮੀ ਹੋ ਗਿਆ | ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ | ਪੰਪ ਮਾਲਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀ. ਸੀ.

ਅਜੀਤ ਡੈਸਕ 20-10-2026
ਸੁਲਤਾਨਪੁਰ ਲੋਧੀ,19 ਅਕਤੂਬਰ (ਥਿੰਦ)-ਆਏ ਦਿਨ ਪਵਿੱਤਰ ਨਗਰੀ ਅਤੇ ਇਸ ਦੇ ਆਸ ਪਾਸ ਇਲਾਕਿਆਂ ’ਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਹੋ ਰਹੀਆਂ ਘਟਨਾਵਾਂ ਤੋਂ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ | ਤਾਜ਼ਾ ਘਟਨਾ ਵਿਚ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਨੇੜੇ ਸਥਿਤ ਮਾਲਵਾ ਫਿਲਿੰਗ ਸਟੇਸ਼ਨ ’ਤੇ ਤੇਲ ਦੇ ਪੈਸੇ ਮੰਗਣ ਤੋਂ ਸ਼ੁਰੂ ਹੋਇਆ ਵਿਵਾਦ ਕਥਿਤ ਤੌਰ ’ਤੇ ਹਿੰਸਕ ਰੂਪ ਧਾਰਨ ਕਰ ਗਿਆ | ਪੈਟਰੋਲ ਪੰਪ ਮਾਲਕਾਂ ਦੇ ਦੋਸ਼ਾਂ ਅਨੁਸਾਰ, ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ 5 ਤੋਂ 7 ਨੌਜਵਾਨਾਂ ਨੇ ਪੰਪ ਦੇ ਕਰਿੰਦਿਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ | ਇਸ ਦੌਰਾਨ ਉਕਤ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਰਿੰਦਾ ਰਣਜੀਤ ਬਾਬੂ ’ਤੇ ਹਮਲਾ ਕਰ ਦਿੱਤਾ | ਜਿਸ ਦੌਰਾਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਪੈਟਰੋਲ ਪੰਪ ਦੇ ਮਾਲਕ ਸੁਰਿੰਦਰ ਸਿੰਘ ਅਤੇ ਮੈਨੇਜਰ ਸੰਨੀ ਨੇ ਦੱਸਿਆ ਕਿ 2 ਨੌਜਵਾਨ ਪੰਪ ’ਤੇ ਤੇਲ ਪਵਾਉਣ ਆਏ ਸਨ | ਤੇਲ ਪਾਉਣ ਤੋਂ ਬਾਅਦ ਜਦੋਂ ਕਰਿੰਦਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਤਕਰਾਰ ਹੋ ਗਈ ਤੇ ਧਮਕੀਆਂ ਦਿੱਤੀਆਂ ਗਈਆਂ | ਪੰਪ ਮਾਲਕਾਂ ਦਾ ਦੋਸ਼ ਹੈ ਕਿ ਕੁੱਝ ਸਮੇਂ ਬਾਅਦ ਇੱਕ ਗੱਡੀ ਵਿਚ ਸਵਾਰ ਹੋ ਕੇ 5 ਤੋਂ 7 ਨੌਜਵਾਨ ਪੰਪ ’ਤੇ ਪਹੁੰਚੇ | ਇਨ੍ਹਾਂ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਉਨ੍ਹਾਂ ਨੇ ਕਰਿੰਦਿਆਂ ਨਾਲ ਕੁੱਟਮਾਰ ਕੀਤੀ | ਪੰਪ ਮਾਲਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ‘ਤੇ ਮੁਫ਼ਤ ਤੇਲ ਪਾਉਣ ਲਈ ਦਬਾਅ ਬਣਾਇਆ ਗਿਆ ਸੀ | ਅਤੇ ਬਾਅਦ ਵਿਚ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਦਾ ਦਾਅਵਾ ਹੈ ਕਿ ਉਹ ਦੋ ਕਥਿਤ ਮੁਲਜ਼ਮਾਂ ਦੀ ਪਛਾਣ ਕਰ ਚੁੱਕੇ ਹਨ | ਜੋ ਕਿ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਹਨ | ਕਥਿਤ ਹਮਲੇ ਦੌਰਾਨ ਕਰਿੰਦਾ ਰਣਜੀਤ ਬਾਬੂ ਜ਼ਖ਼ਮੀ ਹੋ ਗਿਆ | ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ | ਪੰਪ ਮਾਲਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀ.ਸੀ.ਟੀ . ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਥਿਤ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਤੇ ਪਹਿਲਾਂ ਵੀ ਮਾਮਲੇ ਦਰਜ਼ ਹਨ |
ਪਿਛਲੀ ਖ਼ਬਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਭੀਲਾ ਰੋਡ ’ਤੇ ਕੀਤੀ ਪਟਾਕਿਆਂ ਦੇ ਗੋਦਾਮਾਂ ਦੀ ਜਾਂਚ ਅਗਲੀ ਖ਼ਬਰ 15 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਕਾਰ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।