01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੰਤ ਬਾਬਾ ਖਡ਼ਕ ਸਿੰਘ ਕਬੱਡੀ ਗੋਲਡ ਕੱਪ ਸਾਂਝ ਕਬੱਡੀ ਕਲੱਬ ਮੈਲਬੋਰਨ ਨੇ ਜਿੱਤਿਆ

ਤਲਵੰਡੀ ਚੌਧਰੀਆਂ, 31 ਅਕਤੂਬਰ (ਪਰਸਨ ਲਾਲ ਭੋਲਾ)-ਬਾਬਾ ਖਡ਼ਗ ਸਿੰਘ ਸਪੋਰਟਸ ਕਲੱਬ ਦੰਦੂਪੁਰ ਵੱਲੋਂ ਬ੍ਰਹਮ ਗਿਆਨੀ ਸੰਤ ਬਾਬਾ ਖਡ਼ਕ ਸਿੰਘ ਜੀ ਦੇ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਨਗਰ ਨਿਵਾਸੀਆਂ ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਗੋਲਡ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਸਾਂਝ ਕਬੱਡੀ ਕਲੱਬ ਮੈਲਬੋਰਨ ਅਤੇ ਉੱਤਮਵੀਰ ਕਬੱਡੀ ਕਲੱਬ ਮਹਿਮਦਵਾਲ ਵਿਚਕਾਰ ਹੋਇਆ।

ਅਜੀਤ ਡੈਸਕ 01-11-2026
ਤਲਵੰਡੀ ਚੌਧਰੀਆਂ, 31 ਅਕਤੂਬਰ (ਪਰਸਨ ਲਾਲ ਭੋਲਾ)-ਬਾਬਾ ਖਡ਼ਗ ਸਿੰਘ ਸਪੋਰਟਸ ਕਲੱਬ ਦੰਦੂਪੁਰ ਵੱਲੋਂ ਬ੍ਰਹਮ ਗਿਆਨੀ ਸੰਤ ਬਾਬਾ ਖਡ਼ਕ ਸਿੰਘ ਜੀ ਦੇ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਨਗਰ ਨਿਵਾਸੀਆਂ ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਗੋਲਡ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਸਾਂਝ ਕਬੱਡੀ ਕਲੱਬ ਮੈਲਬੋਰਨ ਅਤੇ ਉੱਤਮਵੀਰ ਕਬੱਡੀ ਕਲੱਬ ਮਹਿਮਦਵਾਲ ਵਿਚਕਾਰ ਹੋਇਆ। ਜਿਸ ਵਿਚ 37 ਅੰਕਾਂ ਦੇ ਮੁਕਾਬਲੇ 25 ਅੰਕਾਂ ਨਾਲ ਸਾਂਝ ਕਬੱਡੀ ਕਲੱਬ ਨੇ ਉੱਤਮ ਵੀਰ ਕਬੱਡੀ ਕਲੱਬ ਨੂੰ ਹਰਾਇਆ। ਜੇਤੂ ਟੀਮ ਨੂੰ ਸਰਬਜੀਤ ਸਿੰਘ ਯੂਐਸਏ ਵੱਲੋਂ ਇੱਕ ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ ਜਸਪ੍ਰੀਤ ਸਿੰਘ ਯੂਈਏ, ਅੰਮ੍ਰਿਤ ਪਾਲ ਸਿੰਘ ਇਟਲੀ ਅਤੇ ਅਰਸ਼ਦੀਪ ਸਿੰਘ ਇਟਲੀ ਵੱਲੋਂ 75000 ਨਾਲ ਨਿਵਾਜਿਆ ਗਿਆ। ਬੈੱਸਟ ਰੇਡਰ ਪਿਸਟਲ ਅਤੇ ਬੈੱਸਟ ਜਾਫੀ ਗੋਲੂ ਦੁੱਗਾ ਨੂੰ ਫਰਿਜਾਂ ਨਾਲ ਸਨਮਾਨਿਤ ਕੀਤਾ। ਜੇਤੂ ਖਿਡਾਰੀਆਂ ਨੂੰ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਸੰਤ ਬਾਬਾ ਜੈ ਸਿੰਘ ਡੇਰਾ ਬਾਬਾ ਸ੍ਰੀ ਚੰਦ ਮਹਿਮਦਵਾਲ ਅਤੇ ਮਹਾਤਮਾ ਮੁਨੀ ਜੀ ਖੈਡ਼ਾ ਦੋਨਾਂ ਵੱਲੋਂ ਸਾਂਝੇ ਤੌਰ ਤੇ ਤਕਸੀਮ ਕੀਤੇ। ਇਸ ਮੌਕੇ ਉੱਘੇ ਖਿਡਾਰੀ ਏਕਮ ਦਾ ਵਾਰਸ ਪੁੱਤਰ ਬਲਵਿੰਦਰ ਸਿੰਘ ਆਸਟਰੇਲੀਆ ਵੱਲੋਂ 11000 ਨਾਲ ਸਨਮਾਨ ਕੀਤਾ ਗਿਆ । ਮੈਚਾਂ ਨੂੰ ਨੇਪਰੇ ਚਾਡ਼ਨ ਵਿਚ ਸੰਤੋਖ ਸਿੰਘ ਮੱਲੀ, ਨਿਰਮਲ ਸਿੰਘ ਹੁੰਦਲ, ਪਰਮਜੀਤ ਸਿੰਘ ਟਿੱਬਾ ਅਤੇ ਸਮਿੱਤਰ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜਦਕਿ ਕਮੈਂਟਰੀ ਦੀ ਸੇਵਾ ਅੰਤਰਰਾਸ਼ਟਰੀ ਕਬੱਡੀ ਕਮੈਂਟਰ ਗੁਰਦੇਵ ਮਿੱਠਾ, ਸ਼ਰਨ ਮੰਗੂਪੁਰ ਅਤੇ ਕਬੱਡੀ ਲੇਖਕ ਸੋਢੀ ਟਿੱਬਾ ਨੇ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਹਰਜਿੰਦਰ ਸਿੰਘ ਖਿੰਡਾ ਵੱਲੋਂ ਬਾਖ਼ੂਬੀ ਨਿਭਾਈ ਗਈ। ਸੰਤ ਮਹਾਂਪੁਰਸ਼ਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਖਡ਼ਗ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਵੱਲੋਂ ਸੰਤ ਮਹਾਂਪੁਰਸ਼ਾਂ, ਕਬੱਡੀ ਕੋਚਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਟੂਰਨਾਮੈਂਟ ਵਿਚ ਸਹਿਯੋਗ ਦੇਣ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਡਾ. ਅਮਰਜੀਤ ਸਿੰਘ ਕੈਸ਼ੀਅਰ, ਬਲਵੀਰ ਸਿੰਘ ਸਾਬਕਾ ਐਸਆਈ, ਸਾਬਕਾ ਤਹਿਸੀਲਦਾਰ ਤਰਸੇਮ ਸਿੰਘ, ਬਲਵੰਤ ਸਿੰਘ ਜੇਈ, ਬਲਕਾਰ ਸਿੰਘ ਜੇਈ, ਇੰਦਰਪਾਲ ਸਿੰਘ, ਸੁਖਵਿੰਦਰ ਸਿੰਘ ਕੱੁਕੂ ਪ੍ਰਧਾਨ, ਸਰਬਜੀਤ ਸਿੰਘ ਸਾਹਬੀ, ਗੁਰਮੀਤ ਸਿੰਘ ਮੋਮੀ ਸਾਬਕਾ ਐਸਐਚਓ, ਸੁਰਜੀਤ ਸਿੰਘ ਹਾਂਡਾ, ਮਨਮੋਹਨ ਸਿੰਘ ਖਿੰਡਾ, ਤਜਿੰਦਰ ਸਿੰਘ ਖਿੰਡਾ, ਜਸਕਰਨ ਸਿੰਘ ਖਾਲੂ, ਕਸ਼ਮੀਰ ਸਿੰਘ ਬਿੱਟੂ, ਅਨਮੋਲ ਪ੍ਰੀਤ ਸਿੰਘ, ਰੇਸ਼ਮ ਸਿੰਘ ਰੌਣਕੀ, ਰਣਜੀਤ ਸਿੰਘ ਰਾਣਾ ਕਬੱਡੀ ਪ੍ਰਮੋਟਰ, ਸਿਕੰਦਰ ਸਿੰਘ ਸੈਦਪੁਰ, ਮਹਿਲ ਸਿੰਘ ਮੰਡ, ਜਸਪ੍ਰੀਤ ਅਤੇ ਪ੍ਰਭਦੀਪ ਹਾਂਡਾ ਆਏ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਅੰਤਰ ਸਕੂਲ ਨੁੱਕਡ਼ ਨਾਟਕ ਦੇ ਮੁਕਾਬਲੇ ’ਚ ਦੂਜਾ ਸਥਾਨ ਲ... ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।