ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ 2 ਨਵੰਬਰ ਨੂੰ ਡੀ.ਆਰ. ਦਫ਼ਤਰ ਮੂਹਰੇ ਧਰਨਾ ਦੇਣਗੇ-ਭੁੱਲਰ, ਬੰਨੇਮਲ, ਭੰਡਾਲ
ਕਪੂਰਥਲਾ/ਫੱਤੂਢੀਂਗਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ, ਪੱਤਰ ਪ੍ਰੇਰਕ)-ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਮੁੰਡੀ ਮੋਡ਼ ਸੁਲਤਾਨਪੁਰ ਰੋਡ ਕਪੂਰਥਲਾ ਵਿਖੇ ਹੋਈ, ਜਿਸ ਵਿਚ ਸਹਿਕਾਰੀ ਸਭਾਵਾਂ ਵਿਚ ਕਿਸਾਨਾਂ ਦੇ ਹਿੱਸੇ ਦੁੱਗਣੇ ਕਰਨ, ਕਿਸਾਨ ਵਿਰੋਧੀ ਸੋਧਾਂ ਕਰਨ, ਦੋ ਲੱਖ ਤੱਕ ਦਾ ਕਰਜ਼ਾ ਲੈਣ ’ਤੇ ਕਿਸਾਨ ਦੀ ਜ਼ਮੀਨ ਰਹਿਣ ਕਰਨ ਆਦਿ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਕਿਸਾਨ ਮਾਰੂ ਸੋਧਾਂ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ 2 ਨਵੰਬਰ ਨੂੰ ਡੀ.
ਕਪੂਰਥਲਾ/ਫੱਤੂਢੀਂਗਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ, ਪੱਤਰ ਪ੍ਰੇਰਕ)-ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਮੁੰਡੀ ਮੋਡ਼ ਸੁਲਤਾਨਪੁਰ ਰੋਡ ਕਪੂਰਥਲਾ ਵਿਖੇ ਹੋਈ, ਜਿਸ ਵਿਚ ਸਹਿਕਾਰੀ ਸਭਾਵਾਂ ਵਿਚ ਕਿਸਾਨਾਂ ਦੇ ਹਿੱਸੇ ਦੁੱਗਣੇ ਕਰਨ, ਕਿਸਾਨ ਵਿਰੋਧੀ ਸੋਧਾਂ ਕਰਨ, ਦੋ ਲੱਖ ਤੱਕ ਦਾ ਕਰਜ਼ਾ ਲੈਣ ’ਤੇ ਕਿਸਾਨ ਦੀ ਜ਼ਮੀਨ ਰਹਿਣ ਕਰਨ ਆਦਿ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਕਿਸਾਨ ਮਾਰੂ ਸੋਧਾਂ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ 2 ਨਵੰਬਰ ਨੂੰ ਡੀ.ਆਰ. ਦਫ਼ਤਰ ਕਪੂਰਥਲਾ ਅੱਗੇ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਵਿਚ ਜਥੇਬੰਦੀ ਦਾ 30 ਨਵੰਬਰ ਨੂੰ ਹੋਣ ਵਾਲੇ ਸੂਬਾਈ ਇਜਲਾਸ ਵਿਚ ਵੀ ਡੈਲੀਗੇਟਾਂ ਨੂੰ ਪਹੁੰਚਣ ਦੀ ਵੀ ਅਪੀਲ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਸੂਬਾਈ ਆਗੂ ਬਲਵਿੰਦਰ ਸਿੰਘ ਬਾਜਵਾ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਮੰਗਲ ਸਿੰਘ ਭੰਡਾਲ ਤੇ ਕਿਸਾਨ ਆਗੂ ਤਰਸੇਮ ਸਿੰਘ ਬੰਨੇਮਲ, ਕੁਲਵਿੰਦਰ ਸਿੰਘ ਭੰਡਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰੀ ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਵਿਚ ਕੀਤੀਆਂ ਗਈਆਂ ਕਿਸਾਨ ਵਿਰੋਧੀ ਸੋਧਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਇਹ ਸੋਧਾਂ ਤੁਰੰਤ ਰੱਦ ਕਰਕੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਝੋਨੇ ਦੇ ਸੀਜ਼ਨ ਵਿਚ ਦਾਣਾ ਮੰਡੀਆਂ ਵਿਚ ਵੱਧ ਨਮੀ ਦੀ ਮਾਤਰਾ ਦੀ ਆਡ਼ ਵਿਚ ਕੁੱਝ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਕੋਲੋਂ ਕਥਿਤ ਤੌਰ ’ਤੇ 100 ਰੁਪਏ ਤੋਂ ਲੈ ਕੇ 400 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ’ਤੇ ਝੋਨਾ ਖ਼ਰੀਦਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਜਿਹਡ਼ਾ ਝੋਨਾ ਅਜੇ ਮੰਡੀਆਂ ਵਿਚ ਪਿਆ ਹੈ ਉਸਦੀ ਖ਼ਰੀਦ ਯਕੀਨੀ ਬਣਾਈ ਜਾਵੇ। ਕਿਸਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਘੱਟ ਰੇਟ ’ਤੇ ਵਿਕੇ ਝੋਨੇ ਦਾ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਮੀਟਿੰਗ ਵਿਚ ਕਿਸਾਨ ਆਗੂਆਂ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੇ ਹਾਲ ਹੀ ਵਿਚ ਹੋਏ ਰਲੇਵੇਂ ਦਾ ਸਵਾਗਤ ਕਰਦਿਆਂ ਸਾਰੇ ਸਾਥੀਆਂ ਨੂੰ ਇੱਕਜੱੁਟ ਹੋ ਕੇ ਕਿਸਾਨਾਂ ਦੇ ਹੱਕ ਵਿਚ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿਚ ਰਾਮ ਲੁਭਾਇਆ ਕਾਲਾ ਸੰਘਿਆਂ, ਸ਼ਮਸ਼ੇਰ ਸਿੰਘ ਰੱਤਡ਼ਾ, ਫੌਜਾ ਸਿੰਘ ਮੰਡ ਖ਼ਿਜਰਪੁਰ, ਕੁਲਵੰਤ ਸਿੰਘ ਰੱਤਡ਼ਾ, ਮਾਸਟਰ ਬਲਬੀਰ ਸਿੰਘ ਫਜਲਾਬਾਦ, ਅਮਰਜੀਤ ਸਿੰਘ ਸ਼ਾਹ ਸੂਜੋਕਾਲੀਆ, ਸੀਤਲ ਸਿੰਘ ਸੰਗੋਜਲਾ, ਪ੍ਰੈੱਸ ਸਕੱਤਰ ਜਗਜੀਤ ਸਿੰਘ ਔਜਲਾ, ਫਕੀਰ ਸਿੰਘ ਲੱਖਣ ਕੇ ਪੱਡੇ, ਮਾਸਟਰ ਅਜੀਤ ਸਿੰਘ ਨੱਥੂਪੁਰ, ਕਰਮਜੀਤ ਸਿੰਘ, ਗੁਰਭੇਜ ਸਿੰਘ ਬੂਹ, ਯੁਵਰਾਜ ਰਾਮ ਫੱਤੂਢੀਂਗਾ, ਸਰਪੰਚ ਮੇਜਰ ਸਿੰਘ ਸੁਰਖਪੁਰ, ਮਲਕੀਤ ਸਿੰਘ, ਸੱਜਣ ਸਿੰਘ, ਬਲਵਿੰਦਰ ਸਿੰਘ ਦੇਸਲ, ਗੁਰਨਾਮ ਸਿੰਘ ਛੰਨਾ ਸ਼ੇਰ ਸਿੰਘ, ਮਜ਼ਦੂਰ ਆਗੂ ਸੁਰਿੰਦਰਪਾਲ ਸਿੰਘ ਤਲਵੰਡੀ ਚੌਧਰੀਆਂ, ਬੱਬੂ ਤਲਵੰਡੀ ਚੌਧਰੀਆਂ, ਭਜਨ ਸਿੰਘ, ਸੇਵਾ ਸਿੰਘ ਮੁਰਾਦਪੁਰ, ਰਣਜੀਤ ਸਿੰਘ ਦੇਸਲ, ਸੁਖਦੇਵ ਸਿੰਘ ਨੱਥੂਪੁਰ, ਸੁਖਦੇਵ ਸਿੰਘ, ਗੁਰਪਾਲ ਸਿੰਘ, ਸੈਕਟਰੀ ਜਗਜੀਤ ਸਿੰਘ, ਪਰਗਣ ਸਿੰਘ ਤਰਖਾਣਵਾਲੀ, ਸੁਖਜੀਤ ਸਿੰਘ ਅਕਬਰਪੁਰ, ਸੁਖਚੈਨ ਸਿੰਘ ਬਾਜਾ, ਪਰਮਜੀਤ ਸਿੰਘ ਰਾਮਪੁਰ ਜਗੀਰ ਆਦਿ ਹਾਜ਼ਰ ਸਨ।