03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਿਸ਼ਵ ਪੱਧਰੀ ਸ਼ਹੀਦੀ ਸਮਾਗਮ 20, 21 ਨੂੰ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਜ਼ੋਰਾਂ ’ਤੇ

ਨੂਰਮਹਿਲ, 2 ਨਵੰਬਰ (ਤਜਿੰਦਰ ਕੁਮਾਰ )- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਰੋਸਏ ਰੰਘਰੇਟੇ ਗੁਰੂ ਕੇ ਬੇਟੇ ਤੇ ਗੁਰੂ ਸਾਹਿਬ ਜੀ ਦੇ ਮੁੱਖ ਸੈਨਾਪਤੀ ਚਮਕੌਰ ਸਾਹਿਬ ਜੀ ਦੀ ਗੜ੍ਹੀ ਦੇ ਅਖੀਰਲੇ ਸ਼ਹੀਦ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਾਹਿਬ ਭਾਈ ਜੈਤਾ ਜੀ ਦੇ 322ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਬੁਰਜ਼ ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਿਖੇ ਸ਼੍ਰੋਮਣੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ, ਨਿਹੰਗ ਸਿੰਘ ਖਾਲਸਾ ਦਲ, 96 ਕਰੌੜੀ ਵਲੋਂ ਤੇ ਸਮੂਹ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਤ ਸਮਾਜ, ਸਮੁੱਚੀ ਰੰਘਰੇਟਾ ਕੌਮ ਪੰਥਕ ਜਥੇਬੰਦੀਆਂ ਤੇ ਸਮੁੱਚੀ ਸੰਗਤ ਵਲੋਂ ਚੜ੍ਹਦੀ ਕਲਾ ਵਿਚ ਸ਼ਹੀਦੀ ਸਮਾਗਮ 20,21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਚੀਮਾ ਰੰਘਰੇਟਾ ਦਲ ਨੇ ਦੱਸਿਆ ਕਿ 20 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਸਵੇਰੇ 9 ਵਜੇ ਆਰੰਭ ਹੋਣਗੇ ਤੇ 22 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ 10 ਤੋਂ 12 ਵਜੇ ਤੱਕ ਪੰਥ ਦੇ ਮਹਾਨ ਜਰਨੈਲ ਕੌਮੀ ਬੁਲਾਰੇ ਕੌਮੀ ਸ਼ਹੀਦੀ ਜਰਨੈਲ ਭਾਈ ਜੀਵਨ ਸਿੰਘ ਜੀ ਮਹਿਮਾ ਦਾ ਗੁਣਗਾਨ ਕਰਨਗੇ।

ਸ੍ਰੀ ਚਮਕੌਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਵ ਪੱਧਰੀ ਸ਼ਹੀਦੀ ਸਮਾਗਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅਤੇ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ। ਤਸਵੀਰ: ਤਜਿੰਦਰ ਕੁਮਾਰ 03-11-2026
ਨੂਰਮਹਿਲ, 2 ਨਵੰਬਰ (ਤਜਿੰਦਰ ਕੁਮਾਰ )- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਰੋਸਏ ਰੰਘਰੇਟੇ ਗੁਰੂ ਕੇ ਬੇਟੇ ਤੇ ਗੁਰੂ ਸਾਹਿਬ ਜੀ ਦੇ ਮੁੱਖ ਸੈਨਾਪਤੀ ਚਮਕੌਰ ਸਾਹਿਬ ਜੀ ਦੀ ਗੜ੍ਹੀ ਦੇ ਅਖੀਰਲੇ ਸ਼ਹੀਦ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਾਹਿਬ ਭਾਈ ਜੈਤਾ ਜੀ ਦੇ 322ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਬੁਰਜ਼ ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਿਖੇ ਸ਼੍ਰੋਮਣੀ ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ, ਨਿਹੰਗ ਸਿੰਘ ਖਾਲਸਾ ਦਲ, 96 ਕਰੌੜੀ ਵਲੋਂ ਤੇ ਸਮੂਹ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਤ ਸਮਾਜ, ਸਮੁੱਚੀ ਰੰਘਰੇਟਾ ਕੌਮ ਪੰਥਕ ਜਥੇਬੰਦੀਆਂ ਤੇ ਸਮੁੱਚੀ ਸੰਗਤ ਵਲੋਂ ਚੜ੍ਹਦੀ ਕਲਾ ਵਿਚ ਸ਼ਹੀਦੀ ਸਮਾਗਮ 20,21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਚੀਮਾ ਰੰਘਰੇਟਾ ਦਲ ਨੇ ਦੱਸਿਆ ਕਿ 20 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਸਵੇਰੇ 9 ਵਜੇ ਆਰੰਭ ਹੋਣਗੇ ਤੇ 22 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ 10 ਤੋਂ 12 ਵਜੇ ਤੱਕ ਪੰਥ ਦੇ ਮਹਾਨ ਜਰਨੈਲ ਕੌਮੀ ਬੁਲਾਰੇ ਕੌਮੀ ਸ਼ਹੀਦੀ ਜਰਨੈਲ ਭਾਈ ਜੀਵਨ ਸਿੰਘ ਜੀ ਮਹਿਮਾ ਦਾ ਗੁਣਗਾਨ ਕਰਨਗੇ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਬਾਬਾ ਮੇਜਰ ਸਿੰਘ ਸੋਢੀ, ਬਾਬਾ ਬਲਦੇਵ ਸਿੰਘ ਵੱਲ੍ਹਾ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾਂ ਦਲ, ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਬਾਲੇ ਵਾਲੀਆਂ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਬਲਦੇਵ ਸਿੰਘ ਮਸਤਾ ਪੁਰ, ਉੱਘੇ ਪ੍ਰਚਾਰਕ ਮਨਦੀਪ ਸਿੰਘ ਵਿਦਿਆਰਥੀ ਤੋਂ ਇਲਾਵਾ ਹੋਰ ਬੁੱਧੀਜੀਵੀ ਤੇ ਇਤਿਹਾਸਕਾਰ ਪਹੁੰਚ ਰਹੇ ਹਨ। ਭਾਈ ਬਲਵੀਰ ਸਿੰਘ ਚੀਮਾ ਚੇਅਰਮੈਨ 13 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਨੇ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਰੰਘਰੇਟਾ ਸਮਾਜ ਦੇ ਲੋਕਾਂ ਨੂੰ ਇਸ ਸਮਾਗਮ ’ਚ ਪਹੁੰਚਣ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਸਮਾਗਮ ਵਿੱਚ ਭਾਰਤ ਦੇ ਕੋਨੇ ਕੋਨੇ ਤੋਂ ਸੰਗਤਾਂ ਪਹੁੰਚ ਰਹੀਆਂ ਹਨ।
ਪਿਛਲੀ ਖ਼ਬਰ ਹਰਕੀਤ ਸਿੰਘ ਨਿੱਝਰ ਵਲੋਂ ਪਵਨ ਟੀਨੂੰ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਆਦਮਪੁਰ ਦਾ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਸ੍ਰੀ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਕਚਹਿਰੀ ਚੌਕ ’ਚ ਕਰਵਾਈ ਮਾਤਾ ਦੀ ਚੌਂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।