04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਇਤਿਹਾਸ ਰਚਿਆ-ਚੀਮਾ

ਸੁਲਤਾਨਪੁਰ ਲੋਧੀ, 3 ਨਵੰਬਰ (ਪ. ਪ.)

ਅਜੀਤ ਡੈਸਕ 04-11-2026
ਸੁਲਤਾਨਪੁਰ ਲੋਧੀ, 3 ਨਵੰਬਰ (ਪ.ਪ.)-ਪੰਜਾਬ ’ਚ ਹੁਣ ਤੱਕ ਸੱਤਾ ਸੰਭਾਲਣ ਵਾਲੇ ਮੁੱਖ ਮੰਤਰੀਆਂ ’ਚ ਸਭ ਤੋਂ ਵੱਧ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਸਾਬਿਤ ਹੋਏ ਹਨ, ਜਿਨ੍ਹਾਂ ਉੱਪਰ ਕੋਈ ਵੀ ਭਿ੍ਸ਼ਟਾਚਾਰ ਦਾ ਦੋਸ਼ ਸਾਬਿਤ ਨਹੀਂ ਹੋ ਸਕਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਰਜੁਨਾ ਐਵਾਰਡੀ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭੋਰੂਵਾਲ ਵਿਖੇ ‘ਆਪ’ ਆਗੂ ਸੁਰਜੀਤ ਸਿੰਘ ਹੈਪੀ ਦੇ ਗ੍ਰਹਿ ਵਿਖੇ ਰੱਖੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਸਰਕਾਰ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਸਾਰੀਆਂ ਸਡ਼ਕਾਂ ਉੱਪਰ ਪ੍ਰੀਮਿਕਸ ਪੈ ਚੁੱਕਾ ਹੈ ਜਿਹਡ਼ੀਆਂ ਰਹਿੰਦੀਆਂ ਹਨ ਉਹ ਵੀ ਇੱਕ ਮਹੀਨੇ ਅੰਦਰ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਤਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।ਇਸੇ ਤਰ੍ਹਾਂ ਪਿੰਡਾਂ ਵਿਚ ਆਮ ਆਦਮੀ ਕਲੀਨਿਕ ਵੀ ਹੋਰ ਖੋਲੇ ਜਾ ਰਹੇ ਹਨ। ਇਸ ਮੌਕੇ ‘ਆਪ’ ਆਗੂ ਸੁਰਜੀਤ ਸਿੰਘ ਹੈਪੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਨੂੰ ਭਰਵਾਂ ਸਮਰਥਨ ਦੇਣਗੇ। ਇਸ ਮੌਕੇ ਚੇਅਰਮੈਨ ਆਕਾਸ਼ਦੀਪ ਸਿੰਘ, ਪ੍ਰਧਾਨ ਦਿਲਪ੍ਰੀਤ ਸਿੰਘ ਟੋਡਰਵਾਲ, ਸਰਪੰਚ ਜਗਦੀਪ ਸਿੰਘ ਅਮਾਨੀਪੁਰ, ਸਾਧੂ ਸਿੰਘ ਭੋਰੂਵਾਲ,ਸੰਨੀ ਰੱਤਡ਼ਾ, ਮਲਕੀਤ ਸਿੰਘ, ਸੁਖਜੀਤ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ, ਹਰਵਿੰਦਰ ਸਿੰਘ ਟੁਰਨਾ, ਆਕਾਸ਼ਦੀਪ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਲਪਾਈਨ ਪਬਲਿਕ ਹਾਈ ਸਕੂਲ ਨੇ ਕੈਨੇਡਾ ਦੇ ਓਨਟਾਰੀਓ ਸਿੱਖਿਆ ਪ੍ਰੋਗਰਾਮ ਨਾਲ ਕੀਤੀ ਸਾਂਝ ਇਸ ਸਾਂਝ ਨਾਲ ਵਿਦਿਆਰਥੀਆਂ ਲਈ... ਅਗਲੀ ਖ਼ਬਰ ਪਲਾਟ ਦਾ ਕਬਜ਼ਾ ਨਾ ਦੇਣ ’ਤੇ ਪ੍ਰੀਤਲੈਂਡ ਪ੍ਰਮੋਟਰਜ਼ ਦਾ ਦਫ਼ਤਰ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।