06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਪ੍ਰਬੰਧਕ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਕਈ ਪੋਸਟਾਂ ਖ਼ਾਲੀ-ਰਾਤ ਦੀ ਡਿਊਟੀ ਲਈ ਕੋਈ ਡਾਕਟਰ ਨਹੀਂ

ਤਲਵੰਡੀ ਚੌਧਰੀਆਂ, 5 ਨਵੰਬਰ (ਪਰਸਨ ਲਾਲ ਭੋਲਾ)-ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਪ੍ਰਬੰਧਕ ਦੀ ਪੋਸਟ ਹੀ ਸਿਰਫ਼ ਖ਼ਾਲੀ ਨਹੀਂ ਸਗੋਂ ਡਾਕਟਰਾਂ ਦੀਆਂ 9 ਪੋਸਟਾਂ ’ਚੋਂ 6 ਪੋਸਟਾਂ ਖ਼ਾਲੀ ਹਨ ਤੇ 3 ਭਰੀਆਂ ਹੋਈਆਂ ਹਨ। ਉਨ੍ਹਾਂ ਵਿਚੋਂ ਇਕ ਡਾਕਟਰ ਥੋਡ਼੍ਹੇ ਦਿਨਾਂ ਤੱਕ ਮੈਟਰਨਿਟੀ ਲੀਵ ’ਤੇ ਚਲੀ ਜਾਵੇਗੀ।

ਅਜੀਤ ਡੈਸਕ 06-11-2026
ਤਲਵੰਡੀ ਚੌਧਰੀਆਂ, 5 ਨਵੰਬਰ (ਪਰਸਨ ਲਾਲ ਭੋਲਾ)-ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਪ੍ਰਬੰਧਕ ਦੀ ਪੋਸਟ ਹੀ ਸਿਰਫ਼ ਖ਼ਾਲੀ ਨਹੀਂ ਸਗੋਂ ਡਾਕਟਰਾਂ ਦੀਆਂ 9 ਪੋਸਟਾਂ ’ਚੋਂ 6 ਪੋਸਟਾਂ ਖ਼ਾਲੀ ਹਨ ਤੇ 3 ਭਰੀਆਂ ਹੋਈਆਂ ਹਨ। ਉਨ੍ਹਾਂ ਵਿਚੋਂ ਇਕ ਡਾਕਟਰ ਥੋਡ਼੍ਹੇ ਦਿਨਾਂ ਤੱਕ ਮੈਟਰਨਿਟੀ ਲੀਵ ’ਤੇ ਚਲੀ ਜਾਵੇਗੀ। ਬਾਕੀ ਦੋ ਬਚੇ ਡਾਕਟਰਾਂ ਵਿਚੋਂ ਇੱਕ ਡੈਪੂਟੇਸ਼ਨ ’ਤੇ ਹੈ। ਇਲਾਕੇ ਦੇ ਮਰੀਜ਼ਾਂ ਨਾਲ ਇੱਕ ਡਾਕਟਰ ਕਿਸੇ ਵੀ ਤਰ੍ਹਾਂ ਨਿਆਂ ਨਹੀਂ ਕਰ ਪਾਏਗਾ। ਇਸੇ ਡਾਕਟਰ ਨੇ ਐਸ.ਐਮ.ਓ. ਦੀ ਡਿਊਟੀ ਵੀ ਨਿਭਾਉਣੀ ਹੈ, ਵਿਭਾਗ ਦੀ ਡਾਕ ’ਤੇ ਦਸਤਖ਼ਤ, ਤਨਖ਼ਾਹ ਬਿੱਲਾਂ ’ਤੇ ਦਰਖਤਾਂ ਤੋਂ ਇਲਾਵਾ ਵਿਭਾਗ ਦੀਆਂ ਮੀਟਿੰਗਾਂ ਤੇ ਪ੍ਰਸ਼ਾਸਨਿਕ ਡਿਊਟੀ ਵੀ ਨਿਭਾਉਣੀ ਹੈ। ਇਹ ਹੀ ਹਾਲਤ ਬਾਕੀ ਸਟਾਫ਼ ਦੀ ਹੈ। ਸਟਾਫ਼ ਨਰਸਾਂ ਦੀਆਂ ਕੁੱਲ 6 ਪੋਸਟਾਂ ਹਨ, ਜਿਨ੍ਹਾਂ ’ਚੋਂ ਦੋ ਖ਼ਾਲੀ ਹਨ, ਜਿਨ੍ਹਾਂ ’ਚੋਂ ਇੱਕ ਡੈਪੂਟੇਸ਼ਨ ’ਤੇ ਹੈ। ਇਸ ਤੋਂ ਇਲਾਵਾ ਨਰਸਿੰਗ ਸਿਸਟਰ ਅਲੱਗ ਕੰਮ ਕਰਦੀਆਂ ਹਨ। ਲੈਬ ਟੈਕਨੀਸ਼ੀਅਨ ਦੀਆਂ ਪੰਜ ਪੋਸਟਾਂ ਹਨ, ਜਿਨ੍ਹਾਂ ’ਚੋਂ ਤਿੰਨ ਖ਼ਾਲੀ ਹਨ ਦੋ ਭਰੀਆਂ ਹਨ, ਉਨ੍ਹਾਂ ਵਿਚੋਂ ਵੀ ਇੱਕ ਡੈਪੂਟੇਸ਼ਨ ’ਤੇ ਹੈ। ਫਾਰਮਾਸਿਸਟ ਦੀਆਂ ਪੰਜ ਪੋਸਟਾਂ ਹਨ ਜੋ ਲਗਾਤਾਰ ਖ਼ਾਲੀ ਚੱਲ ਰਹੀਆਂ ਹਨ। ਦੋ ਫਾਰਮਾਸਿਸਟ ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲਦੇ ਕਲੀਨਿਕਾਂ ਤੋਂ ਸੱਦੇ ਗਏ ਹਨ। ਵਾਰਡ ਅਟੈਂਡਟ ਦੀਆਂ 14 ਪੋਸਟਾਂ ਹਨ 12 ਖ਼ਾਲੀ ਹਨ। ਸਫ਼ਾਈ ਸੇਵਕਾਂ ਦੀਆਂ 6 ਪੋਸਟਾਂ ਚੋਂ ਚਾਰ ਖ਼ਾਲੀ ਚੱਲ ਰਹੀਆਂ। ਇਸ ਤੋਂ ਲੱਗਦਾ ਹੈ ਕਿ ਪੇਂਡੂ ਖੇਤਰ ਦੇ ਕਮਿਊਨਿਟੀ ਹੈਲਥ ਸੈਂਟਰ ਲਗਭਗ ਖ਼ਾਲੀ ਹਨ। ਡਾਕਟਰਾਂ ਦੀ ਘਾਟ ਕਾਰਨ ਰਾਤ ਨੂੰ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਕਿਸੇ ਵੀ ਮਰੀਜ਼ ਦਾ ਇਲਾਜ ਨਹੀਂ ਕਰਦਾ। ਸਿਹਤ ਸਹੂਲਤਾਂ ਤੋਂ ਦੁਖੀ ਮਰੀਜ਼ ਪ੍ਰਾਈਵੇਟ ਕਲੀਨਿਕਾਂ ਤੇ ਆਪਣੀ ਲੁੱਟ ਕਰਵਾ ਰਹੇ ਹਨ। ਲੋਕਾਂ ਦੀ ਸਰਕਾਰ ਦੇ ਪ੍ਰਸ਼ਾਸਨ ਪਾਸੋਂ ਮੰਗ ਹੈ ਕਿ ਪੇਂਡੂ ਖੇਤਰ ਦੇ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਸਿਹਤ ਵਿਭਾਗ ਦੇ ਡਾਕਟਰਾਂ ਸਮੇਤ ਬਾਕੀ ਸਟਾਫ਼ ਦੀ ਵੀ ਪੂਰਤੀ ਕੀਤੀ ਜਾਵੇ।
ਪਿਛਲੀ ਖ਼ਬਰ ਥਿੰਦ ਮਸ਼ੀਨਰੀ ਸਟੋਰ ਵਲੋਂ ਦੀਵਾਲੀ ਮੌਕੇ ਨਿਊ ਹਾਲੈਂਡ ਟਰੈਕਟਰਾਂ ਅਤੇ ਸ਼ਕਤੀਮਾਨ ਦੇ ਸੰਦਾਂ ਉੱਪਰ ਵਿਸ਼ੇਸ਼ ਛੋਟ ਅਗਲੀ ਖ਼ਬਰ ਅਕਾਲ ਐਜੂਕੇਸ਼ਨਲ ਸਰਵਿਸਿਜ਼ ਵਲੋਂ ਦੀਵਾਲੀ ਮੌਕੇ ਸਟੱਡੀ ਤੇ ਟੂਰਿਸਟ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਵਿਸ਼ੇਸ਼ ਛੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।