11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮਹਾਰਾਜ ਦਰਸ਼ਨ ਦਾਸ ਜੀ ਦੀ ਯਾਦ ’ਚ ਕੱਢਿਆ ਸ਼ਾਂਤੀ ਮਾਰਚ

ਕਪੂਰਥਲਾ, 10 ਨਵੰਬਰ (ਅਮਨਜੋਤ ਸਿੰਘ ਵਾਲੀਆ)-ਸਤਿਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੀ ਯਾਦ ਵਿਚ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦੀ ਸੰਸਥਾ ਨਾਲ ਜੁਡ਼ੇ ਸ਼ਰਧਾਲੂਆਂ ਵਲੋਂ ਸ਼ਾਂਤੀ ਮਾਰਚ ਦੇ ਰੂਪ ਵਿਚ ਰੈਲੀ ਕੱਢੀ ਗਈ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਅਜੀਤ ਡੈਸਕ 11-11-2026
ਕਪੂਰਥਲਾ, 10 ਨਵੰਬਰ (ਅਮਨਜੋਤ ਸਿੰਘ ਵਾਲੀਆ)-ਸਤਿਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੀ ਯਾਦ ਵਿਚ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦੀ ਸੰਸਥਾ ਨਾਲ ਜੁਡ਼ੇ ਸ਼ਰਧਾਲੂਆਂ ਵਲੋਂ ਸ਼ਾਂਤੀ ਮਾਰਚ ਦੇ ਰੂਪ ਵਿਚ ਰੈਲੀ ਕੱਢੀ ਗਈ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਕਪੂਰਥਲਾ ਸ਼ਹਿਰ ਵਿਚ ਇਹ ਰੈਲੀ ਚੂਹਡ਼ਵਾਲ ਚੁੰਗੀ ਤੋਂ ਆਰੰਭ ਹੋ ਕੇ ਗੁਰੂ ਨਾਨਕ ਨਗਰ, ਸਿਟੀ ਹਾਲ ਚੌਂਕ, ਮਾਡਲ ਟਾਊਨ ਤੋਂ ਹੁੰਦੀ ਹੋਈ ਵਾਪਸ ਚੂਹਡ਼ਵਾਲ ਚੁੰਗੀ ਵਿਖੇ ਪਹੁੰਚ ਕੇ ਸਮਾਪਤ ਹੋਈ। ਜਿਸ ਵਿਚ ਆਪਸੀ ਭਾਈਚਾਰੇ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਵਰੁਣ ਬਾਬਾ, ਚਰਨਜੀਤ ਬਾਬਾ, ਸ਼ਰਨਜੀਤ, ਭਗਵਾਨ ਸਿੰਘ, ਕਿਰਪਾਲ ਸਿੰਘ, ਬੱਬੂ ਪੰਡਿਤ, ਰਾਜਵਿੰਦਰ ਸਿੰਘ, ਸਚਿਨ ਵਰਮਾ ਤੇ ਹੋਰ ਹਾਜ਼ਰ ਸਨ। ਦਾਸ ਵਰੁਣ ਬਾਬਾ ਨੇ ਦੱਸਿਆ ਕਿ ਮਹਾਰਾਜ ਤਰਲੋਚਨ ਦਰਸ਼ਨ ਦਾਸ ਦੇ ਇਸ ਦਿਹਾਡ਼ੇ ਸਬੰਧੀ ਲੰਡਨ ਵਿਖੇ ਵੀ ਸਮਾਗਮ ਕਰਵਾਏ ਜਾਂਦੇ ਹਨ।
ਪਿਛਲੀ ਖ਼ਬਰ ਵਾਰਡ ਨੰਬਰ 3 ਦੀਆਂ ਗਲੀਆਂ ਦੇ ਵਿਕਾਸ ਕਾਰਜਾਂ ਨੇ ਫਡ਼ੀ ਰਫ਼ਤਾਰ ਅਗਲੀ ਖ਼ਬਰ ਬੀ.ਡੀ.ਪੀ.ਓ. ਗੁਰਪ੍ਰੀਤ ਸਿੰਘ ਭੁੱਲਰ ਦੀ ਤਰੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।