19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੁਹੱਲਾ ਰਾਇਕਾ ਵਿਚਲੇ ਜੰਜ ਘਰ ’ਤੇ ਕੀਤਾ ਨਾਜਾਇਜ਼ ਕਬਜ਼ਾ ਹਟਾ ਕੇ ਇਸ ਨੂੰ ਖਾਲੀ ਕਰਵਾਇਆ ਜਾਵੇ-ਸਿਟੀ ਵਾਲਮੀਕਿ ਸਭਾ ਵਲੋਂ ਮੰਗ

ਕਪੂਰਥਲਾ, 18 ਨਵੰਬਰ (ਵਿ. ਪ੍ਰ.)

ਅਜੀਤ ਡੈਸਕ 19-11-2026
ਕਪੂਰਥਲਾ, 18 ਨਵੰਬਰ (ਵਿ.ਪ੍ਰ.)-ਸਿਟੀ ਵਾਲਮੀਕਿ ਸਭਾ ਮੁਹੱਲਾ ਸ਼ਹਿਰੀਆਂ ਕੋਟੂ ਚੌਂਕ ਕਪੂਰਥਲਾ ਦੇ ਸੰਸਥਾਪਕ ਮਨੋਜ ਕੁਮਾਰ ਦੇ ਗ੍ਰਹਿ ਵਿਖੇ ਸਭਾ ਦੇ ਮੈਂਬਰਾਂ ਦੀ ਹੰਗਾਮੀ ਮੀਟਿੰਗ ਹੋਈ। ਮੀਟਿੰਗ ’ਚ ਸਥਾਨਕ ਮੁਹੱਲਾ ਰਾਇਕਾ ਵਿਚ ਪਿਛਲੇ ਚਾਰ ਸਾਲਾਂ ਤੋਂ ਕਾਬਜ ਇਕ ਵਿਅਕਤੀ ਕੋਲੋਂ ਜੰਜ ਘਰ ਖਾਲੀ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਜਾਵੇ। ਇਸ ਤੋਂ ਬਾਅਦ ਸਿਟੀ ਵਾਲਮੀਕਿ ਸਭਾ ਦੇ ਸਰਪ੍ਰਸਤ ਹਰਿੰਦਰ ਸ਼ੀਤਲ, ਰੌਸ਼ਨ ਲਾਲ ਸਭਰਵਾਲ, ਤਜਿੰਦਰ ਭੰਡਾਰੀ, ਉਪ ਚੇਅਰਮੈਨ ਕੁਮਾਰ ਗੌਰਵ ਨਾਹਰ, ਜਨਰਲ ਸਕੱਤਰ ਨੀਲੂ ਗਿੱਲ ਦੀ ਅਗਵਾਈ ’ਚ ਸਭਾ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਂਅ ਸ਼ਿਖਾ ਭਗਤ ਵਧੀਕ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ’ਚ ਮੰਗ ਕੀਤੀ ਗਈ ਕਿ ਮੁਹੱਲਾ ਰਾਇਕਾ ਵਿਚ ਲਗਭਗ 45 ਵਰ੍ਹਿਆਂ ਤੋਂ ਬਣੇ ਜੰਜ ਘਰ ’ਤੇ ਪਿਛਲੇ ਚਾਰ ਸਾਲਾਂ ਤੋਂ ਇਕ ਵਿਅਕਤੀ ਵਲੋਂ ਕੀਤਾ ਗਿਆ ਕਬਜ਼ਾ ਛੁਡਾ ਕੇ ਜੰਜ ਘਰ ਖਾਲੀ ਕਰਵਾਇਆ ਜਾਵੇ ਤਾਂ ਜੋ ਇਸ ਜੰਜ ਘਰ ਨੂੰ ਗਰੀਬ ਲੋਕਾਂ ਦੀ ਲੋਡ਼ ਅਨੁਸਾਰ ਵਰਤਿਆ ਜਾ ਸਕੇ। ਇਸ ਮੌਕੇ ਸਭਾ ਦੇ ਖ਼ਜ਼ਾਨਚੀ ਅਰੁਣ ਨਾਹਰ, ਉਪ ਪ੍ਰਧਾਨ ਅਰੁਣ ਸਭਰਵਾਲ, ਅਰਜਨ ਸਭਰਵਾਲ, ਮੁੱਖ ਸਲਾਹਕਾਰ ਤੀਰਥ ਰਾਮ ਨਾਹਰ, ਰਮਨ ਕਲਿਆਣ, ਕੈਲਾਸ਼ ਚੰਦ ਬਿੱਟੂ, ਰਣਜੀਤ ਲੱਧਡ਼, ਸੁਖਦੇਵ ਮਸੀਹ, ਕਰਨ ਥਾਪਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਸੰਬੰਧੀ ਅਣਪਛਾਤਿਆਂ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਗੰਨਾ ਕਾਸ਼ਤਕਾਰਾਂ ਦੀ 47 ਕਰੋਡ਼ ਦੀ ਬਕਾਇਆ ਰਾਸ਼ੀ ਲਈ ਕਿਸਾਨ ਯੂਨੀਅਨ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।