20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਗਵਾਨਪੁਰ ਰੋਡ ’ਤੇ ਸਥਿਤ ਕਬਰਸਤਾਨ ਤੇ ਸ਼ਮਸ਼ਾਨ ਘਾਟ ’ਚ ਸਫ਼ਾਈ ਦਾ ਮੰਦਾ ਹਾਲ-ਬਣਿਆ ਨਸ਼ਈਆਂ ਤੇ ਚੋਰਾਂ ਦੇ ਛੁਪਣਗਾਹ

ਭੁਲੱਥ, 19 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭਗਵਾਨਪੁਰ ਰੋਡ ’ਤੇ ਸਥਿਤ ਕਬਰਸਤਾਨ ਤੇ ਸ਼ਮਸ਼ਾਨਘਾਟ ਜਿੱਥੇ ਕਿ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਇਹ ਕਬਰਸਤਾਨ ਕ੍ਰਿਸਚਨ ਭਾਈਚਾਰੇ ਦੇ ਫਿਰਕੇ ਨਾਲ ਸੰਬੰਧਿਤ ਹੈ ਤੇ ਇਸਦੀ ਗਰਾਊਂਡ ਅੰਦਰ ਥੋਡ਼ੇ ਸਮੇਂ ਤੋਂ ਸ਼ਮਸ਼ਾਨਘਾਟ ਬਣਿਆ ਵੀ ਨਜ਼ਰ ਆ ਰਿਹਾ ਹੈ ।

ਅਜੀਤ ਡੈਸਕ 20-11-2026
ਭੁਲੱਥ, 19 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭਗਵਾਨਪੁਰ ਰੋਡ ’ਤੇ ਸਥਿਤ ਕਬਰਸਤਾਨ ਤੇ ਸ਼ਮਸ਼ਾਨਘਾਟ ਜਿੱਥੇ ਕਿ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਇਹ ਕਬਰਸਤਾਨ ਕ੍ਰਿਸਚਨ ਭਾਈਚਾਰੇ ਦੇ ਫਿਰਕੇ ਨਾਲ ਸੰਬੰਧਿਤ ਹੈ ਤੇ ਇਸਦੀ ਗਰਾਊਂਡ ਅੰਦਰ ਥੋਡ਼ੇ ਸਮੇਂ ਤੋਂ ਸ਼ਮਸ਼ਾਨਘਾਟ ਬਣਿਆ ਵੀ ਨਜ਼ਰ ਆ ਰਿਹਾ ਹੈ । ਜਿੱਥੇ ਕਿ ਲੋਕਾਂ ਵਲੋਂ ਕਬਰਾਂ ਅੰਦਰ ਮ੍ਰਿਤਕ ਸਰੀਰ ਦਫ਼ਨਾਏ ਵੀ ਜਾਂਦੇ ਹਨ ਤੇ ਕੁੱਝ ਲੋਕਾਂ ਵਲੋਂ ਸਸਕਾਰ ਵੀ ਕੀਤੇ ਜਾਂਦੇ ਹਨ। ਕਬਰਸਤਾਨ ਦੀ ਗਰਾਊਂਡ ’ਚ ਉੱਘੀ ਘਾਹ ਬੂਟੀ ਨੇ ਬਹੁਤ ਸਾਰੀਆਂ ਕਬਰਾਂ ਆਪਣੀ ਲਪੇਟ ’ਚ ਲੈ ਲਈਆਂ ਹਨ। ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲ ਰਿਹਾ ਹੈ , ਦੂਜੇ ਪਾਸੇ ਕਬਰਸਤਾਨ ਦੀਆਂ ਦੀਵਾਰਾਂ ਕਾਫ਼ੀ ਉੱਚੀਆਂ ਹੋਣ ਕਰਕੇ ਚੋਰਾਂ ਤੇ ਨਸ਼ਈਆਂ ਵਲੋਂ ਛੁਪਣਗਾਹ ਬਣਦਾ ਨਜ਼ਰ ਆ ਰਿਹਾ ਹੈ, ਬਹੁਤ ਸਾਰੇ ਨਸ਼ੇ ਦਾ ਸੇਵਨ ਕਰਨ ਵਾਲੇ ਨਸ਼ਈ ਇੱਥੇ ਨਸ਼ਾ ਕਰਦੇ ਅਕਸਰ ਦੇਖੇ ਗਏ ਹਨ । ਇਸ ਪਾਸੇ ਨਾ ਤਾਂ ਪੁਲਿਸ ਪ੍ਰਸ਼ਾਸਨ ਦਾ ਧਿਆਨ ਹੈ , ਤੇ ਸਫ਼ਾਈ ਪੱਖੋਂ ਨਾ ਹੀ ਕਿਸੇ ਮੋਹਤਵਾਰ ਵਿਅਕਤੀ ਵਲੋਂ ਜਾਂ ਫਿਰ ਨਗਰ ਪੰਚਾਇਤ ਭੁਲੱਥ ਵਲੋਂ ਧਿਆਨ ਦਿੱਤਾ ਗਿਆ ਹੈ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਗੇਡ਼ਾ ਮਾਰਿਆ ਜਾਵੇ ਤਾਂ ਇੱਥੇ ਬਹੁਤ ਸਾਰੇ ਨਸ਼ਈ ਤੇ ਚੋਰ ਕਾਬੂ ਆ ਸਕਦੇ ਹਨ। ਜਿਸ ਕਰਕੇ ਇਸਦੀ ਤਰਸਯੋਗ ਹਾਲਤ ਬਣਦੀ ਦੇਖਕੇ ਨਗਰ ਪੰਚਾਇਤ ਭੁਲੱਥ ਨੂੰ ਇਸ ਪਾਸੇ ਧਿਆਨ ਦੇਣ ਦੀ ਲੋਡ਼ ਹੈ।
ਪਿਛਲੀ ਖ਼ਬਰ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਸਰਕਾਰ ਵਲੋਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ’ਚ ਲਗਾਇਆ ਪੈਨਸ਼ਨ ਮੇਲਾ ਅਗਲੀ ਖ਼ਬਰ ਐਨ.ਐਚ.ਐਮ. ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਹਡ਼ਤਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।