20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਸਰਕਾਰ ਵਲੋਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ’ਚ ਲਗਾਇਆ ਪੈਨਸ਼ਨ ਮੇਲਾ

ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਖਜਾਨਾ ਦਫ਼ਤਰ ਕਪੂਰਥਲਾ ’ਚ 3 ਰੋਜ਼ਾ ਪੈਨਸ਼ਨ ਮੇਲੇ ਦਾ ਉਦਘਾਟਨ ਮੇਜਰ ਜਨਰਲ ਇਰਵਿਨ ਕੌਰ ਜਨਰਲ ਸਹਾਇਕ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੀਤਾ, ਜਦਕਿ ਮੇਲੇ ਦੀ ਪ੍ਰਧਾਨਗੀ ਜ਼ਿਲ੍ਹਾ ਖਜਾਨਾ ਅਫ਼ਸਰ ਮੋਹਨਦਾਸ ਨੇ ਕੀਤੀ। ਇਸ ਤੋਂ ਪਹਿਲਾਂ ਮੇਜਰ ਇਰਵਿਨ ਕੌਰ ਦੇ ਮੇਲੇ ’ਚ ਪੁੱਜਣ ’ਤੇ ਜ਼ਿਲ੍ਹਾ ਖਜਾਨਾ ਅਫ਼ਸਰ ਮੋਹਨ ਦਾਸ ਦੀ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਵਲੋਂ ਕੀਤਾ ਗਿਆ।

ਅਜੀਤ ਡੈਸਕ 20-11-2026
ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਖਜਾਨਾ ਦਫ਼ਤਰ ਕਪੂਰਥਲਾ ’ਚ 3 ਰੋਜ਼ਾ ਪੈਨਸ਼ਨ ਮੇਲੇ ਦਾ ਉਦਘਾਟਨ ਮੇਜਰ ਜਨਰਲ ਇਰਵਿਨ ਕੌਰ ਜਨਰਲ ਸਹਾਇਕ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੀਤਾ, ਜਦਕਿ ਮੇਲੇ ਦੀ ਪ੍ਰਧਾਨਗੀ ਜ਼ਿਲ੍ਹਾ ਖਜਾਨਾ ਅਫ਼ਸਰ ਮੋਹਨਦਾਸ ਨੇ ਕੀਤੀ। ਇਸ ਤੋਂ ਪਹਿਲਾਂ ਮੇਜਰ ਇਰਵਿਨ ਕੌਰ ਦੇ ਮੇਲੇ ’ਚ ਪੁੱਜਣ ’ਤੇ ਜ਼ਿਲ੍ਹਾ ਖਜਾਨਾ ਅਫ਼ਸਰ ਮੋਹਨ ਦਾਸ ਦੀ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੇਜਰ ਇਰਵਿਨ ਕੌਰ ਨੇ ਖਜਾਨਾ ਦਫ਼ਤਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਮੇਲੇ ’ਚ ਪੈਨਸ਼ਨ ਦੇਣ ਵਾਲੀਆਂ ਸਾਰੀਆਂ ਬੈਂਕਾਂ ਦੇ ਸਟਾਲ ਲੱਗੇ ਹੋਏ ਸਨ, ਜੋ ਪੈਨਸ਼ਨਰਾਂ ਦੇ ਲਾਈਫ਼ ਸਰਟੀਫਿਕੇਟ ਤੇ ਏ.ਕੇ.ਵਾਈ. ਆਦਿ ਮੌਕੇ ’ਤੇ ਹੀ ਕਰ ਰਹੇ ਸਨ। ਇਸ ਮੌਕੇ ਦੀ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਨੇ ਪੈਨਸ਼ਨਰ ਸਾਥੀਆਂ ਤੇ ਬੀਬੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪੈਨਸ਼ਨਰਾਂ ਦੇ ਅਜੇ ਤੱਕ ਈ.ਕੇ.ਵਾਈ.ਸੀ. ਨਹੀਂ ਹੋਏ ਤੇ ਜਿਨ੍ਹਾਂ ਨੇ ਆਪਣੇ ਬੈਂਕਾਂ ਵਿਚ ਲਾਈਫ਼ ਸਰਟੀਫਿਕੇਟ ਨਹੀਂ ਦਿੱਤੇ, ਉਹ ਆਪਣੇ ਬੈਂਕ ਆਕਉਂਟ ਦੀ ਕਾਪੀ, ਆਧਾਰ ਕਾਰਡ, ਪੀ.ਪੀ.ਓ. ਨੰਬਰ ਤੇ ਆਧਾਰ ਕਾਰਡ ਨਾਲ ਸਬੰਧਿਤ ਮੋਬਾਈਲ ਫੋਨ ਲੈ ਕੇ 21 ਨਵੰਬਰ ਤੱਕ ਲੱਗ ਰਹੇ ਇਸ ਪੈਨਸ਼ਨ ਮੇਲੇ ’ਚ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆ ਕੇ ਲਾਭ ਉਠਾਉਣ। ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨ ਮੇਲਾ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਵਿਨੋਦ ਕਪੂਰ, ਜ਼ਿਲ੍ਹਾ ਵਿੱਤ ਸਕੱਤਰ ਜਗਜੀਤ ਸਿੰਘ, ਸਟੇਟ ਬੈਂਕ ਆਫ਼ ਇੰਡੀਆ ਤੋਂ ਅਸ਼ੀਸ਼, ਯੂਕੋ ਬੈਂਕ ਤੋਂ ਅਰਸ਼ ਸਭਰਵਾਲ, ਸੈਂਟਰਲ ਬੈਂਕ ਆਫ਼ ਇੰਡੀਆ ਤੋਂ ਨਿਤਿਨ ਗਰਗ ਤੇ ਪੰਜਾਬ ਨੈਸ਼ਨਲ ਬੈਂਕ ਵਲੋਂ ਰਜਨੀ ਗੁਪਤਾ, ਜ਼ਿਲ੍ਹਾ ਖਜਾਨਾ ਦਫ਼ਤਰ ਦੇ ਸਟਾਫ਼ ਵਿਚੋਂ ਸਾਹਿਲ ਕੁਮਾਰ, ਹਰਸ਼, ਗਗਨਦੀਪ, ਅਨਮੋਲ, ਸੁੱਚਾ ਸਿੰਘ, ਜੋਤੀ, ਰਜਿੰਦਰ ਕੌਰ, ਬਲਜੀਤ ਸਿੰਘ, ਗੁਰਚਰਨ ਸਿੰਘ, ਲੇਖ ਰਾਜ, ਗੁਰਮੇਲ ਸਿੰਘ ਮੁਲਤਾਨੀ, ਗੁਰਬਚਨ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡੀ ਸੀ ਤੇ ਐੱਸ.ਐੱਸ.ਪੀ. ਵਲੋਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਨੂੰ ਲੈ ਕੇ ਵਿਭਾਗਾਂ ਨੂੰ ਪੁਖ਼ਤ... ਅਗਲੀ ਖ਼ਬਰ ਭਗਵਾਨਪੁਰ ਰੋਡ ’ਤੇ ਸਥਿਤ ਕਬਰਸਤਾਨ ਤੇ ਸ਼ਮਸ਼ਾਨ ਘਾਟ ’ਚ ਸਫ਼ਾਈ ਦਾ ਮੰਦਾ ਹਾਲ-ਬਣਿਆ ਨਸ਼ਈਆਂ ਤੇ ਚੋਰਾਂ ਦੇ ਛੁਪਣਗਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।