ਦੁਕਾਨ ’ਚੋਂ ਸਾਮਾਨ ਚੋਰੀ ਹੋਣ ਸਬੰਧੀ ਕੇਸ ਦਰਜ
ਫਗਵਾਡ਼ਾ, 20 ਨਵੰਬਰ (ਚਾਨਾ)- ਇੱਕ ਦੁਕਾਨ ’ਚੋਂ ਸਾਮਾਨ ਚੋਰੀ ਹੋਣ ਦੇ ਸਬੰਧ ’ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਰੁਣ ਕੁਮਾਰ ਪੁੱਤਰ ਸਾਧੂ ਰਾਮ ਚੱਢਾ ਵਾਸੀ ਚੱਢਿਆ ਮੁਹੱਲਾ ਹਦੀਆਬਾਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 17 ਨਵੰਬਰ ਨੂੰ ਉਹ ਆਪਣੀ ਦੁਕਾਨ ਰੋਜ਼ਾਨਾ ਦੀ ਤਰ੍ਹਾਂ ਬੰਦ ਕਰਕੇ ਘਰ ਗਏ ਸੀ ਤੇ 18 ਨਵੰਬਰ ਨੂੰ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨ ਅੰਦਰੋਂ ਕਾਫ਼ੀ ਸਾਮਾਨ ਚੋਰੀ ਸੀ।
ਅਜੀਤ ਡੈਸਕ
21-11-2026