ਖੇਲੋ ਮਾਸਟਰਜ਼ ਗੇਮਜ਼ ਇੰਡੀਆ ਵਲੋਂ ਕਰਵਾਇਆ ਗਿਆ ਦੋ ਰੋਜ਼ਾ ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ
ਕਪੂਰਥਲਾ, 20 ਨਵੰਬਰ (ਅਮਰਜੀਤ ਕੋਮਲ)-ਖੇਲੋ ਮਾਸਟਰਜ਼ ਗੇਮਜ਼ ਇੰਡੀਆ ਵਲੋਂ ਪ੍ਰਵਾਸੀ ਭਰਾਵਾਂ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਬੀਤੇ ਦਿਨੀਂ ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ 40 ਤੋਂ ਵੱਧ ਉਮਰ ਵਰਗ, 50 ਤੋਂ ਵੱਧ ਉਮਰ ਵਰਗ ਤੇ ਮਹਿਲਾ ਅੰਡਰ 21 ਉਮਰ ਵਰਗ ਦੀਆਂ 20 ਤੋਂ ਵੱਧ ਟੀਮਾਂ ਨੇ ਭਾਗ ਲਿਆ।
ਕਪੂਰਥਲਾ, 20 ਨਵੰਬਰ (ਅਮਰਜੀਤ ਕੋਮਲ)-ਖੇਲੋ ਮਾਸਟਰਜ਼ ਗੇਮਜ਼ ਇੰਡੀਆ ਵਲੋਂ ਪ੍ਰਵਾਸੀ ਭਰਾਵਾਂ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਬੀਤੇ ਦਿਨੀਂ ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ 40 ਤੋਂ ਵੱਧ ਉਮਰ ਵਰਗ, 50 ਤੋਂ ਵੱਧ ਉਮਰ ਵਰਗ ਤੇ ਮਹਿਲਾ ਅੰਡਰ 21 ਉਮਰ ਵਰਗ ਦੀਆਂ 20 ਤੋਂ ਵੱਧ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਦਵਿੰਦਰਪਾਲ ਸਿੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਨੇ ਦੱਸਿਆ ਕਿ 40 ਵੱਧ ਉਮਰ ਵਰਗ ਦੇ ਹਾਕੀ ਮੁਕਾਬਲੇ ਵਿਚ ਕਪੂਰਥਲਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਠਿੰਡਾ ਦੀ ਟੀਮ ਨੂੰ 7-4 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ 50 ਤੋਂ ਵੱਧ ਉਮਰ ਵਰਗ ਵਿਚ ਦੁਆਬਾ ਕਲੱਬ ਜਲੰਧਰ ਨੇ ਬਠਿੰਡਾ ਦੀ ਟੀਮ ਨੂੰ 5-3 ਗੋਲਾਂ ਨਾਲ ਹਰਾ ਕੇ ਆਪਣੀ ਜਿੱਤ ਦਰਜ ਕੀਤੀ, ਜਦਕਿ ਮਹਿਲਾ ਅੰਡਰ 21 ਉਮਰ ਵਰਗ ਵਿਚ ਆਰ.ਜੀ. ਕਲੱਬ ਜਲੰਧਰ ਨੇ ਐਲ.ਕੇ.ਸੀ. ਜਲੰਧਰ ਦੀ ਟੀਮ ਨੂੰ ਇਕ ਪਾਸਡ਼ ਸਖ਼ਤ ਮੁਕਾਬਲੇ ਵਿਚ ਪਛਾਡ਼ ਕੇ ਜਿੱਤ ਹਾਸਲ ਕੀਤੀ। ਟੂਰਨਾਮੈਂਟ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਹੰਸਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਟੂਰਨਾਮੈਂਟ ਵਿਚ ਜੇਤੂ ਰਹੀਆਂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਇਨਾਮ ਵੀ ਤਕਸੀਮ ਕੀਤੇ। ‘ਆਪ’ ਦੇ ਆਗੂਆਂ ਨੇ ਪੰਜਾਬ ਵਿਚ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਖੇਲੋ ਮਾਸਟਰ ਗੇਮਜ਼ ਇੰਡੀਆ ਵਲੋਂ ਪ੍ਰਵਾਸੀ ਭਰਾਵਾਂ ਤੇ ਹਾਕੀ ਪ੍ਰੇਮੀਆਂ ਦੇ ਉਪਰਾਲੇ ਨਾਲ ਇਹ ਟੂਰਨਾਮੈਂਟ ਕਰਵਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਉੱ ਘੇ ਆਡ਼੍ਹਤੀਏ ਪਰਮਿੰਦਰ ਸਿੰਘ ਚੰਦੀ , ਰਾਣਾ ਯੂ.ਕੇ., ਰਾਜਬੀਰ ਸਿੰਘ ਜੰਮੂ, ਅਜੈ ਜੰਮੂ, ਰਾਣਾ ਸੇਖੋਂ ਯੂ.ਕੇ., ਅਮਰਪ੍ਰੀਤ ਲੱਕੀ, ਸਰਗੁਣਪ੍ਰੀਤ ਸਿੰਘ ਆਸਟ੍ਰੇਲੀਆ, ਬਸਰਾ ਬ੍ਰਦਰਜ਼ ਆਸਟ੍ਰੇਲੀਆ, ਹਰਨੇਕ ਸਿੰਘ ਨੇਕਾ ਮੈਰੀਪੁਰ ਯੂ.ਕੇ. ਚਮਕੌਰ ਸਿੰਘ ਆਸਟ੍ਰੇਲੀਆ, ਲਵਪ੍ਰੀਤ ਸਿੰਘ ਜੰਮੂ ਆਸਟ੍ਰੇਲੀਆ, ਪਰਮਜੀਤ ਸਿੰਘ ਤੇਜੀ ਯੂ.ਕੇ. ਸਿਮਰਤਪਾਲ ਸਿੰਘ ਬਾਜਵਾ ਕੈਨੇਡਾ, ਗੁਰਵਿੰਦਰ ਸਿੰਘ ਬਾਜਵਾ ਕੈਨੇਡਾ ਤੇ ਹੋਰ ਪ੍ਰਵਾਸੀ ਭਰਾਵਾਂ, ਹਰਪਾਲ ਸਿੰਘ ਜੰਮੂ ਜਰਮਨੀ ਤੇ ਹੋਰ ਪ੍ਰਵਾਸੀ ਭਰਾਵਾਂ ਤੇ ਸਥਾਨਕ ਹਾਕੀ ਖਿਡਾਰੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।