ਤਲਵੰਡੀ ਚੌਧਰੀਆਂ ਰੋਡ ’ਤੇ ਓਡੀ ਕਾਰ ਨੇ ਦਰਡ਼ੇ ਚਾਰ ਨੌਜਵਾਨ, ਪੀਡ਼ਤਾਂ ਵਿਚੋਂ ਦੋ ਦੀ ਹਾਲਤ ਗੰਭੀਰ
ਸੁਲਤਾਨਪੁਰ ਲੋਧੀ, 28 ਨਵੰਬਰ (ਨਰੇਸ਼ ਹੈਪੀ)-ਅੱਜ ਸ਼ਾਮ ਸਥਾਨਕ ਤਲਵੰਡੀ ਚੌਧਰੀਆਂ ਰੋਡ ਤੇ ਅਮਨਪ੍ਰੀਤ ਹਸਪਤਾਲ ਨੇਡ਼ੇ ਤਲਵੰਡੀ ਵਾਲੀ ਸਾਈਡ ਤੋਂ ਆ ਰਹੀ ਇੱਕ ਓਡੀ ਕਾਰ ਨੇ ਸਡ਼ਕ ਕਿਨਾਰੇ ਖਡ਼ੇ ਦੋ ਨੌਜਵਾਨਾਂ ਬੱਬੂ (16) ਪੁੱਤਰ ਦਰਸ਼ਨ ਲਾਲ ਅਤੇ ਦੀਪੂ (11) ਪੁੱਤਰ ਰਜਿੰਦਰ ਕੁਮਾਰ ਦੋਨੋਂ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਜ਼ੋਰਦਾਰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਤੁਰੰਤ ਰਾਹਗੀਰਾਂ ਨੇ ਸਾਹਮਣੇ ਅਮਨਪ੍ਰੀਤ ਹਸਪਤਾਲ ਵਿਖੇ ਦਾਖਲ ਕਰਵਾਇਆ।
ਏਸੀਪੀ ਧੀਰੇਂਦਰ ਵਰਮਾ ਪੀੜਤ ਪਰਿਵਾਰ ਦੀ ਔਰਤ ਨੂੰ ਹੌਸਲਾ ਦਿੰਦੇ ਹੋਏ। ਤਸਵੀਰਾਂ : ਲਾਡੀ ਸਟੂਡੀਓ
29-11-2026