07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਪੰਜਾਬ ਦੇ ਲੋਕ ਮੁੜ ਕਾਂਗਰਸ ਵਿੱਚ ਭਰੋਸਾ ਜਿਤਾਉਣਗੇ: ਬੀਬੀ ਵਿਦਵੰਤ ਕੌਰ

ਅਜੀਤ ਡੈਸਕ 07-05-2019
ਭੋਗਪੁਰ, 6 ਮਈ (ਕੁਲਦੀਪ ਸਿੰਘ ਪਾਬਲਾ)- ਆਲ ਇੰਡੀਆ ਰਾਹੁਲ-ਪਿ੍ਅੰਕਾ ਗਾਂਧੀ ਫੋਰਮ ਦੀ ਸੂਬਾ ਪ੍ਰਧਾਨ ਅਤੇ ਕੌਾਸਲਰ ਬੀਬੀ ਵਿਦਵੰਤ ਕੌਰ ਨੇ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਸ਼ਹਿਰ ਦੇ ਵਾਰਡ ਨੰਬਰ-3 ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਇਸ ਮੌਕੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਬੀਬੀ ਵਿਦਵੰਤ ਕੋਰ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸਪੱਸ਼ਟ ਹੈ ਕਿ ਅਕਾਲੀ ਦਲ ਅਤੇ 'ਆਪ' ਦੋਵੇਂ ਹੀ ਮੌਕਾਪ੍ਰਸਤ ਪਾਰਟੀਆਂ ਹਨ | ਇਸ ਲਈ ਪੰਜਾਬ ਦੇ ਲੋਕ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਤੇ 'ਆਪ' ਦਾ ਸਫਾਇਆ ਕਰਦੇ ਹੋਏ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਬੀਬੀ ਸੁਰਿੰਦਰ ਕੌਰ, ਹਰਮੀਤ ਕੌਰ, ਆਸ਼ਾ ਰਾਣੀ, ਨਿਰਮਲ ਕੌਰ, ਮਨਜੀਤ ਕੌਰ, ਗੁਰਦੇਵ ਕੌਰ, ਪਰਸ਼ੋਤਮ ਲਾਲ, ਰਮਨਦੀਪ ਕੌਰ ਪੱਜੋਦਿਉਤਾ, ਹਰਮੀਤ ਗਿੱਲ, ਰਵੀ ਕੁਮਾਰ, ਬੱਬੂ, ਕੁਲਵਿੰਦਰ, ਜਸਵਿੰਦਰ ਸਿੰਘ ਜੱਸ, ਰਾਕੇਸ਼ ਜੰਡੀਰ ਅਤੇ ਗੁਰਵਿੰਦਰ ਸੰਨੀ ਆਦਿ ਹਾਜਰ ਸਨ |
ਪਿਛਲੀ ਖ਼ਬਰ ਅਟਵਾਲ ਵਲੋਂ ਚੋਣ ਮੁਹਿੰਮ ਤੇਜ਼ ਅਗਲੀ ਖ਼ਬਰ ਜਥੇਦਾਰ ਵਡਾਲਾ ਦੀ ਅਗਵਾਈ 'ਚ ਤਿੰਨ ਦਰਜਨ ਪਰਿਵਾਰਾਾ ਨੇ 'ਝਾੜੂ' ਛੱਡ ਫੜੀ 'ਤੱਕੜੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।