07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਅਟਵਾਲ ਵਲੋਂ ਚੋਣ ਮੁਹਿੰਮ ਤੇਜ਼

ਅਜੀਤ ਡੈਸਕ 07-05-2019
ਬੜਾ ਪਿੰਡ, 6 ਮਈ (ਚਾਵਲਾ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ: ਚਰਨਜੀਤ ਸਿੰਘ ਅਟਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਇਲਾਕੇ ਦਾ ਦੌਰਾ ਕਰਦੇ ਹੋਏ ਬੜਾ ਪਿੰਡ ਵਿਖੇ ਵੋਟਰਾਂ ਨਾਲ ਸਾਂਝ ਪਾਉਂਦੇ ਹੋਏ ਇਕ ਜਲਸੇ ਨੂੰ ਸੰਬੋਧਨ ਕੀਤਾ | ਸੰਬੋਧਨ ਦੌਰਾਨ ਜਿਥੇ ਉਨ੍ਹਾਂ ਆਪਣੇ ਹੱਕ ਵਿਚ ਵੋਟਾਂ ਮੰਗੀਆਂ, ਉਥੇ ਕੈਪਟਨ ਅਤੇ ਰਾਹੁਲ ਗਾਂਧੀ ਦੀਆਂ ਨਕਾਮੀਆਂ ਵੀ ਦੱਸੀਆਂ | ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਵੋਟਰਾਂ ਨੂੰ ਦੱਸਿਆ ਕਿ ਜਿਹੜੀਆਂ ਸਹੂਲਤਾਂ ਅਕਾਲੀ ਸਰਕਾਰ ਨੇ ਲਾਗੂ ਕੀਤੀਆਂ ਸਨ, ਕੈਪਟਨ ਸਰਕਾਰ ਨੇ ਉਹ ਸਹੂਲਤਾਂ ਇਕ-ਇਕ ਕਰਕੇ ਵਾਪਸ ਲੈ ਲਈਆਂ ਹਨ | ਹਰਜਿੰਦਰ ਸਿੰਘ ਲੱਲੀਆਂ ਕਿਸਾਨ ਆਗੂ ਨੇ ਵੀ ਕੈਪਟਨ ਸਰਕਾਰ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਨੇ ਝੂਠੀ ਕਸਮ ਖਾ ਕੇ ਵੋਟਰਾਂ ਨੂੰ ਗੁੰਮਰਾਹ ਕੀਤਾ ਅਤੇ ਹੁਣ ਫਿਰ ਵੋਟਾਂ ਦੀ ਆਸ ਰੱਖ ਰਹੇ ਹਨ | ਇਸ ਮੌਕੇ ਅਮਰਜੀਤ ਸਿੰਘ ਸੰਧੂ, ਜਸਵੀਰ ਸਿੰਘ ਰੁੜਕਾ, ਬਲਵੀਰ ਸਿੰਘ ਤੇਹਿੰਗ, ਸੰਦੀਪ ਸਿੰਘ ਸਰਪੰਚ, ਗੁਰਮੁੱਖ ਸਿੰਘ ਫਲਪੋਤਾ, ਤੀਰਥ ਸਿੰਘ ਢੇਸੀ, ਇਲਾਕੇ ਦੇ ਅਕਾਲੀ ਆਗੂ ਤੇ ਬੜਾ ਪਿੰਡ ਦਾ ਅਕਾਲੀ ਯੂਨਿਟ ਹਾਜ਼ਰ ਸੀ | ਚੂਹੜ ਸਿੰਘ ਜਥੇਦਾਰ ਵਲੋਂ ਆਏ ਹੋਏ ਲੀਡਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡਾ: ਚਰਨਜੀਤ ਸਿੰਘ ਅਟਵਾਲ ਨੂੰ ਭਾਰੀ ਬਹੁਮੱਤ ਨਾਲ ਜਿਤਾਵਾਂਗੇ-ਗੁਰਪ੍ਰਤਾਪ ਸਿੰਘ ਵਡਾਲਾ ਅਗਲੀ ਖ਼ਬਰ ਪੰਜਾਬ ਦੇ ਲੋਕ ਮੁੜ ਕਾਂਗਰਸ ਵਿੱਚ ਭਰੋਸਾ ਜਿਤਾਉਣਗੇ: ਬੀਬੀ ਵਿਦਵੰਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।