02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2023

ਫ਼ਸਲਾਂ ਨਾਲ ਵਿਸਾਖੀ ਹੁੰਦੀ... <h4>*ਬਲਵਿੰਦਰ ਬਾਲਮ ਗੁਰਦਾਸਪੁਰ *</h4>

ਅਜੀਤ ਡੈਸਕ 14-04-2023

ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਬਾਰਿਸ਼ ਹੱਥੋਂ ਖੇਤਾਂ ਦੇ ਵਿਚ ਉਜੜੀ ਡਾਲੀ-ਡਾਲੀ।
ਕੁਦਰਤ ਨੇ ਕੀ ਕਹਿਰ ਕਮਾਇਆ ਹਰ ਪਾਸੇ ਬਰਬਾਦੀ।
ਪੱਤੀ-ਪੱਤੀ ਕੋਲੋਂ ਖੋਹ ਲਈ ਖ਼ੁਸ਼ਬੂ ਦੀ ਆਜ਼ਾਦੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਧੀਆਂ-ਪੁੱਤਾਂ ਨਾਲੋਂ ਵਧ ਕੇ ਪਿਆਰੀ ਹੁੰਦੀ ਖੇਤੀ।
ਆਸ ਮੁਰਾਦਾਂ ਤਾਂਘ ਹੁੰਦੀ ਏ ਪੱਕ ਜਾਂਦੀ ਹੈ ਛੇਤੀ।
ਲੱਕ ਤੋੜਵੀਂ ਮਿਹਨਤ ਕਰਕੇ ਸਾਰਾ ਸਾਲ ਸੰਭਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਮਿਹਨਤ ਕਰ ਕਿਰਸਾਨ ਕ੍ਰਿਤ 'ਚੋਂ ਸਾਰਾ ਦੇਸ਼ ਰਜਾਏ।
ਬੇਸ਼ਕ ਆਪੇ ਰੁਲ ਖੁਲ ਜਾਏ ਕਰਜ਼ੇ ਦੇ ਵਿਚ ਆਏ।
ਉਸ ਦੇ ਹੱਥ ਵਿਚ ਰਹਿ ਜਾਂਦੀ ਹੈ ਮਿੱਟੀ ਕਰਮਾਂ ਵਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਮਿਹਨਤ ਦੇ ਸੱਚੇ ਅਰਥਾਂ ਅੰਦਰ ਪਲ ਪਲ ਤੁਰਦਾ ਜਾਏ।
ਜਿੱਦਾਂ ਛੱਜੇ ਦੇ ਟੁੱਟਣ 'ਤੇ ਸ਼ਹਿਦ ਹੈ ਖੁਰਦਾ ਜਾਏ।
ਤੜਕ ਸਵੇਰਾ ਸਿਖ਼ਰ ਦੁਪਹਿਰਾਂ ਰਾਤ ਹੋਵੇ ਜਾਂ ਕਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖ਼ੁਸ਼ਹਾਲੀ।
ਭਾਰਤ ਮਾਂ ਦੇ ਸਿਰ 'ਤੇ ਹਰਿਆਲੀ ਦਾ ਤਾਜ ਰਵੇਗਾ।
ਇਸ ਦੀ ਪ੍ਰਭੂਤਾ ਸ਼ਕਤੀ ਉਤੇ ਸਭ ਨੂੰ ਨਾਜ ਰਵੇਗਾ।
ਡਿਗਣ ਨਾ ਦਿੱਤੀ ਧਰਤੀ ਮਾਂ ਨੇ ਇਸ ਦੀ ਪੱਗ ਸੰਭਾਲੀ।
ਫ਼ਸਲਾਂ ਵਿਚ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।
ਬੇਸ਼ਕ ਨੇਰ੍ਹੀ, ਝੱਖੜ, ਤੂਫਾਂ, ਬਾਰਿਸ਼ ਰੰਗ ਵਿਖਾਏ।
ਧਰਤੀ ਮਾਂ ਦੇ ਸਿਰ ਦੇ ਉਤੇ ਫਿਰ ਵੀ ਆਂਚ ਨਾ ਆਵੇ।
'ਬਾਲਮ' ਸੂਰਜ, ਦਰਿਆ ਕਰਦੇ ਇਸ ਦੀ ਖ਼ੁਦ ਰਖਵਾਲੀ।
ਫ਼ਸਲਾਂ ਨਾਲ ਵਿਸਾਖੀ ਹੁੰਦੀ ਫ਼ਸਲਾਂ ਨਾਲ ਖੁਸ਼ਹਾਲੀ।


-ਉਂਕਾਰ ਨਗਰ, ਗੁਰਦਾਸਪੁਰ ਪੰਜਾਬ। ਮੋਬਾਈਲ : 98156-25409

ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ 'ਤੇ ਸੈਕਰਾਮੈਂਟੋ (ਅਮਰੀਕਾ) ਵਿਸ਼ੇਸ਼ ਸਪਲੀਮੈਂਟ ਅਗਲੀ ਖ਼ਬਰ ਉਸ ਪੰਥ ਸਜਾਇਆ ਏ .. <h4>* ਗੁਰਦੀਸ਼ ਕੌਰ ਦੀਸ਼ *</h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।