02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ

ਅਜੀਤ ਡੈਸਕ 18-11-2024
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ ਦੁਆਰਾ ਕਰੀਬ 120 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਤੇ 75 ਬੱਚਿਆਂ ਨੂੰ ਪੜ੍ਹਾਈ ਲਿਖਾਈ ਦਾ ਸਾਮਾਨ ਵੰਡਿਆ ਗਿਆ | ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਪਿੰਡ ਵਧਾਈ ਵਿਖੇ ਸਥਿਤ ਭੱਠੇ (ਗਰੋਵਰ ਬੀ.ਕੇ.ਓ.) ਵਿਖੇ ਕੇਵਿਨ ਚਾਹਲ (ਚਾਹਲ ਪਰਿਵਾਰ) ਦੇ ਸਹਿਯੋਗ ਨਾਲ ਪੜ੍ਹਾਈ ਦਾ ਸਾਮਾਨ ਤੇ ਸੁਖਦੇਵ ਸਿੰਘ ਬਰਾੜ (ਕੈਨੇਡਾ), ਪ੍ਰੀਤਇੰਦਰ ਸਿੰਘ, ਰਾਹੁਲ ਵਿਨਾਇਕ, ਪ੍ਰੀਤੀ ਵਿਨਾਇਕ, ਸੁਨੀਲ ਡੋਡਾ, ਪਰਮਜੀਤ ਕੌਰ, ਹਰਵਿੰਦਰ ਸਿੰਘ ਹੈਪੀ, ਅਮਰਜੋਤ ਸਿੰਘ ਘਾਰੂ, ਸਰਬਜੀਤ ਸਿੰਘ ਅਕਾਲਗੜ੍ਹ, ਸੁਮੀਤ ਸਿੰਘ, ਅਮਾਨਤ ਕੌਰ ਸੰਧੂ, ਭਵਕੀਰਤ ਸਿੰਘ ਸੰਧੂ, ਅਮਨਦੀਪ ਕੌਰ ਸੰਧੂ, ਮਾਤਾ ਗੁਰਦੇਵ ਕੌਰ ਤੇ ਰਮਨਦੀਪ ਕੌਰ ਧੋਂਸੀ ਦੀ ਮਦਦ ਨਾਲ ਮਰਦਾਂ, ਔਰਤਾਂ ਤੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ | ਰਾਜੇਸ਼ ਗਰੋਵਰ ਨੇ ਸੰਸਥਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਸਭਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਤਾਕੀਦ ਵੀ ਕੀਤੀ | ਇਸ ਮੌਕੇ ਹਰਵਿੰਦਰ ਸਿੰਘ ਹੈਪੀ, ਪਰਨੀਤ ਕੌਰ, ਸੁਮਿਤ ਸਿੰਘ, ਰਾਹੁਲ ਕਟਾਰੀਆ, ਅਮਾਨਤ ਕੌਰ ਸੰਧੂ, ਭਵਕੀਰਤ ਸਿੰਘ ਸੰਧੂ, ਨਿਤੀਸ਼ ਕੁਮਾਰ (ਨੰਨੂ) ਤੇ ਟੀਮ ਸੰਕਲਪ ਤੇ ਵਲੰਟੀਅਰ ਮੌਜੂਦ ਸਨ |
ਪਿਛਲੀ ਖ਼ਬਰ ਵਜ਼ੀਰ ਸਿੰਘ ਢਿੱਲੋਂ ਢਾਬ ਗੁਰੂ ਕੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਪਿੰਡ ਰੁਪਾਣਾ ਦੇ ਸਰਕਾਰੀ ਸਕੂਲ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।