02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਵਰਾਤਰੇ ਮੌਕੇ ਟਾਇਰਾਂ 'ਤੇ ਜੀ.ਐੱਸ.ਟੀ ਘਟਣ ਕਾਰਨ ਕਿਸਾਨਾਂ ਨੂੰ ਰਾਹਤ

ਅਜੀਤ ਡੈਸਕ 23-09-2025
ਕੋਟਕਪੂਰਾ, 22 ਸਤੰਬਰ (ਮੋਹਰ ਸਿੰਘ ਗਿੱਲ)-ਇੱਥੋਂ ਦੇ ਪ੍ਰਸਿੱਧ ਟਾਇਰ ਡੀਲਰ ਦੀਪਕ ਗਰਗ ਨੇ ਕਿਹਾ ਕਿ ਜੀ.ਐਸ.ਟੀ 2.0 ਦੇ ਤਹਿਤ ਐਲਾਨੀਆਂ ਗਈਆਂ ਨਵੀਆਂ ਦਰਾਂ ਨੇ ਕਿਸਾਨਾਂ ਅਤੇ ਆਮ ਖ਼ਪਤਕਾਰਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ | ਨਵਰਾਤਰੇ ਦੇ ਪਹਿਲੇ ਦਿਨ ਤੋਂ ਲਾਗੂ ਹੋਏ ਇਨ੍ਹਾਂ ਬਦਲਾਵਾਂ ਨੇ ਖੇਤੀਬਾੜੀ ਅਤੇ ਘਰੇਲੂ ਸਾਮਾਨ ਦੀ ਲਾਗਤ ਘਟਾ ਦਿੱਤੀ ਹੈ | ਟਰੈਕਟਰਾਂ ਦੇ ਟਾਇਰਾਂ 'ਤੇ ਜੀ.ਐਸ.ਟੀ ਦਰ ਨੂੰ 5 ਪ੍ਰਤੀਸਤ ਤੱਕ ਘਟਾਉਣ ਨਾਲ ਕੇਂਦਰ ਸਰਕਾਰ ਦਾ ਇਹ ਕਦਮ ਛੋਟੇ ਕਿਸਾਨਾਂ ਲਈ ਵਿਸ਼ੇੰਸ਼ ਤੌਰ 'ਤੇ ਲਾਭਦਾਇਕ ਸਾਬਤ ਹੋਇਆ ਹੈ, ਕਿਉਂਕਿ ਖਾਦਾਂ, ਖੇਤੀਬਾੜੀ ਉਪਕਰਣਾਂ ਅਤੇ ਟਾਇਰਾਂ 'ਤੇ ਘੱਟ ਟੈਕਸ ਨੇ ਖੇਤੀ ਦੀ ਸਮੁੱਚੀ ਲਾਗਤ ਘਟਾ ਦਿੱਤੀ ਹੈ | ਕਿਸਾਨਾਂ ਨੂੰ ਟਰੈਕਟਰ ਟਾਇਰਾਂ 'ਤੇ ਪ੍ਰਤੀ ਟਾਇਰ 13 ਪ੍ਰਤੀਸ਼ਤ ਤੱਕ ਦੀ ਬੱਚਤ ਹੋ ਰਹੀ ਹੈ | ਖੇਤੀਬਾੜੀ ਉਪਕਰਣਾਂ ਅਤੇ ਹੋਰ ਇਨਪੁਟਸ 'ਤੇ ਟੈਕਸਾਂ ਵਿਚ ਕਮੀ ਨਾਲ ਖੇਤੀ ਲਾਗਤਾਂ ਵਿਚ 8 ਤੋਂ 12 ਪ੍ਰਤੀਸ਼ਤ ਦੀ ਕਮੀ ਆਵੇਗੀ | ਘਰੇਲੂ ਵਸਤੂਆਂ ਦੀਆਂ ਕੀਮਤਾਂ ਵੀ ਘੱਟ ਗਈਆਂ ਹਨ, ਜਿਸ ਦਾ ਸਿੱਧਾ ਫਾਇਦਾ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਹੋ ਰਿਹਾ ਹੈ | ਕੇਂਦਰ ਸਰਕਾਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕਰਦੇ ਹੋਏ ਦੀਪਕ ਗਰਗ ਨੇ ਕਿਹਾ ਕਿ ਨਵਰਾਤਰੀ ਦੇ ਮੌਕੇ 'ਤੇ ਲਿਆ ਗਿਆ ਇਹ ਫ਼ੈਸਲਾ ਕਿਸਾਨਾਂ ਦੇ ਵਿਸ਼ਵਾਸ ਅਤੇ ਉਤਪਾਦਕਤਾ ਨੂੰ ਵਧਾਏਗਾ ਅਤੇ ਸਵੈ-ਨਿਰਭਰ ਭਾਰਤ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ |
ਪਿਛਲੀ ਖ਼ਬਰ ਰੁਪਿੰਦਰ ਸਿੰਘ ਜੈਤੋ ਦੂਸਰੀ ਵਾਰ ਬਣੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਗਲੀ ਖ਼ਬਰ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਵਿਗਿਆਪਨਾਂ ਨੂੰ ਨਾਟਕੀ ਅੰਦਾਜ਼ ਨਾਲ ਕਰਕੇ ਦਿਖਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।