02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪ੍ਰੋ. ਅਮਨਦੀਪ ਸਿੰਘ ਸ੍ਰੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦੇ ਡਾਇਰੈਕਟਰ ਵਜੋਂ ਨਿਯੁਕਤੀ 'ਤੇ ਖੁਸ਼ੀ ਦੀ ਪ੍ਰਗਟਾਵਾ

ਅਜੀਤ ਡੈਸਕ 23-09-2025

ਕੋਟਕਪੂਰਾ, 22 ਸਤੰਬਰ (ਮੇਘਰਾਜ)-ਕੋਟਕਪੂਰਾ ਨਿਵਾਸੀ ਤੇ ਸੀਨੀਅਰ ਪੱਤਰਕਾਰ ਸਵ. ਗੁਰਮੀਤ ਸਿੰਘ ਦੇ ਸਪੁੱਤਰ ਪ੍ਰੋ. ਅਮਨਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸੀ ਕੈਂਪਸ ਤਲਵੰਡੀ ਸਾਬੋ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਪ੍ਰੋ. ਅਮਨਦੀਪ ਸਿੰਘ ਪਿਛਲੇ ਕਰੀਬ 25 ਸਾਲਾਂ ਤੋਂ ਉਕਤ ਕੈਂਪਸ 'ਚ ਪ੍ਰਾਧਿਆਪਨ ਕਾਰਜ ਅਤੇ ਖੋਜਾਰਥੀਆਂ ਦੀ ਅਗਵਾਈ ਕਰਦੇ ਆ ਰਹੇ ਹਨ | ਪ੍ਰੋ. ਅਮਨਦੀਪ ਸਿੰਘ ਗੁਰੂ ਕਾਂਸੀ ਕੈਂਪਸ ਤਲਵੰਡੀ ਸਾਬੋ ਦੇ ਨਾਲ ਰਿਜਨਲ ਸੈਂਟਰ ਬਠਿੰਡਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਦੇ ਡਾਇਰੈਕਟਰ ਵਜੋਂ ਵੀ ਵਾਧੂ ਚਾਰਜ ਦੀ ਜ਼ਿੰਮੇਵਾਰੀ ਨਿਭਾਉਣਗੇ | ਉਨ੍ਹਾਂ ਦੀ ਨਿਯੁਕਤੀ 'ਤੇ ਕੋਟਕਪੂਰਾ ਇਲਾਕੇ ਦਾ ਮਾਣ ਵਧਿਆ ਹੈ ਕਿਉਂਕਿ ਉਨ੍ਹਾਂ ਦਾ ਬਚਪਨ ਅਤੇ ਮੁੱਢਲੀ ਪੜਾਈ ਕੋਟਕਪੂਰਾ ਤੋਂ ਪ੍ਰਾਪਤ ਕੀਤੀ ਹੈ | ਉਨ੍ਹਾਂ ਦੀ ਨਿਯੁਕਤੀ 'ਤੇ ਸਾਹਿਤ ਸਭਾ ਦੇ ਪ੍ਰਧਾਨ ਕੁਲਦੀਪ ਮਾਣੂੰਕੇ, ਸਾਬਕਾ ਪ੍ਰਧਾਨ ਤੇ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋ. ਪਰਮਿੰਦਰ ਸਿੰਘ ਤੱਗੜ, ਨਵਦੀਪ ਸਿੰਘ ਬੱਬੂ ਬਰਾੜ, ਪੋ੍ਰ. ਬ੍ਰਹਮਜਗਦੀਸ਼ ਸਿੰਘ, ਪੱਤਰਕਾਰ ਮੋਹਰ ਗਿੱਲ, ਅਮਿਤ ਸ਼ਰਮਾ, ਰਮਨਦੀਪ ਸ਼ਰਮਾ, ਸੁਖਮੰਦਰ ਸਿੰਘ ਬਰਾੜ, ਅਮਨਦੀਪ ਸ਼ਰਮਾ, ਮੁਕੰਦ ਸਿੰਘ, ਗੁਰਚਰਨ ਸਿੰਘ ਫ਼ਰੀਦਕੋਟ, ਰਾਜਿੰਦਰ ਸਿੰਘ ਸਰਾਂ, ਗੇਜਰਾਮ ਭੌਰਾ, ਕੁਲਬੀਰ ਸਿੰਘ ਮੱਤਾ, ਪ੍ਰੋ. ਰਾਜਪਾਲ ਸਿੰਘ ਸੋਹੀ, ਸਤੀਸ਼ ਕੁਮਾਰ ਫ਼ਰੀਦਕੋਟ, ਰਾਜਵਿੰਦਰ ਸਿੰਘ ਸੰਗਰਾਹੂਰ, ਸੁਖਵੰਤ ਬਰਗਾੜੀ, ਓਮਕਾਰ ਗੋਇਲ, ਸੁਰਿੰਦਰ ਦਮਦਮੀ ਸਮੇਤ ਹੋਰਾਂ ਅਧਿਆਪਕਾਂ, ਪ੍ਰੋਫੈਸਰਾਂ ਤੇ ਇਲਾਕਾ ਨਿਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੇ ਪਾਰਸ ਪੁਰੀ ਨੂੰ ਚੇਅਰਮੈਨ ਤੇ ਪਾਤਰ ਸਿੰਘ ਨੂੰ ਪ੍ਰਧਾਨ ਕੀਤਾ ਨਿਯੁਕਤ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਉਮੇਸ਼ ਗਰਗ ਸਰਬਸੰਮਤੀ ਨਾਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।