20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬਰਤਾਨਵੀ ਲੜਾਕੂ ਜਹਾਜ਼ ਦੀ ਤਿਰੂਵਨੰਤਪੁਰਮ 'ਚ ਐਮਰਜੈਂਸੀ ਲੈਂਡਿੰਗ

ਅਜੀਤ ਡੈਸਕ 16-06-2025
ਤਿਰੂਵਨੰਤਪੁਰਮ, 15 ਜੂਨ (ਏਜੰਸੀ)- ਬਰਤਾਨਵੀ ਐਫ-35 ਲੜਾਕੂ ਜਹਾਜ਼ ਨੇ ਸਨਿਚਰਵਾਰ ਰਾਤ ਇਥੇ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ | ਸੂਤਰਾਂ ਮੁਤਾਬਿਕ ਲੜਾਕੂ ਜਹਾਜ਼ ਨੂੰ ਈਾਧਨ ਘੱਟ ਹੋਣ ਕਰਕੇ ਹੰਗਾਮੀ ਹਾਲਾਤ 'ਚ ਉਤਰਨਾ ਪਿਆ | ਸੂਤਰਾਂ ਨੇ ਕਿਹਾ ਕਿ ਲੜਾਕੂ ਜਹਾਜ਼, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਨੇ ਏਅਰਕ੍ਰਾਫਟ ਕਰੀਅਰ ਤੋਂ ਉਡਾਣ ਭਰੀ ਸੀ, ਰਾਤ ਕਰੀਬ ਸਾਢੇ 9 ਵਜੇ ਸੁਰੱਖਿਅਤ ਉੱਤਰ ਗਿਆ | ਸੂਤਰ ਨੇ ਦੱਸਿਆ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੁਚਾਰੂ ਤੇ ਸੁਰੱਖਿਅਤ ਲੈਂਡਿੰਗ ਯਕੀਨੀ ਬਣਾਉਣ ਲਈ ਐਮਰਜੈਂਸੀ ਦਾ ਐਲਾਨ ਕੀਤਾ | ਸੂਤਰ ਨੇ ਕਿਹਾ ਕਿ ਪਾਇਲਟ ਨੇ ਘੱਟ ਈਾਧਨ ਦੀ ਰਿਪੋਰਟ ਕੀਤੀ ਤੇ ਲੈਂਡਿੰਗ ਦੀ ਇਜਾਜ਼ਤ ਮੰਗੀ | ਸਭ ਕੁਝ ਜਲਦੀ ਤੇ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ ਗਿਆ | ਜਹਾਜ਼ ਇਸ ਸਮੇਂ ਹਵਾਈ ਅੱਡੇ 'ਤੇ ਖੜ੍ਹਾ ਹੈ | ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਈਾਧਨ ਭਰਿਆ ਜਾਵੇਗਾ |
ਪਿਛਲੀ ਖ਼ਬਰ ਸਕੂਲ ਜਾਣ ਤੋਂ ਵਾਂਝੇ ਹਨ ਦੁਨੀਆ ਭਰ ਦੇ 27 ਕਰੋੜ ਤੋਂ ਵੱਧ ਬੱਚੇ ਅਗਲੀ ਖ਼ਬਰ ਸੋਨੀਆ ਗਾਂਧੀ ਹਸਪਤਾਲ 'ਚ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।