ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਈਰਾਨ-ਇਜ਼ਰਾਈਲ ਯੁੱਧ ਵਿਚਾਲੇ ਵਧੇ ਖੇਤਰੀ ਤਣਾਅ ਨੂੰ ਲੈ ਕੇ ਪਾਕਿਸਤਾਨ ਨੇ ਈਰਾਨ 'ਚ ਤਾਇਨਾਤ ਆਪਣੇ ਕੂਟਨੀਤਕਾਂ ਅਤੇ ਹੋਰ ਗੈਰ-ਜ਼ਰੂਰੀ ਸਟਾਫ ਦੇ ਪਰਿਵਾਰਾਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ ¢ ਪਾਕਿ ਵਿਦੇਸ਼ ਦਫ਼ਤਰ ਦੇ ਇਕ ਅਧਿਕਾਰੀ ਨੇ ਇਹ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੇ ਦਿਨ ਬਲੋਚਿਸਤਾਨ ਦੀ ਸੂਬਾਈ ਸਰਕਾਰ ਨੇ ਹਾਲ ਹੀ ਵਿਚ ਈਰਾਨ-ਇਜ਼ਰਾਈਲ 'ਚ ਵਧੇ ਤਣਾਅ ਤੋਂ ਬਾਅਦ ਪੰਜਗੁਰ, ਗਵਾਦਰ ਅਤੇ ਕੇਚ ਵਿਚ ਈਰਾਨ ਨਾਲ ਲੱਗਦੇ ਸਾਰੇ ਸਰਹੱਦੀ ਕ੍ਰਾਸਿੰਗ ਪੁਆਇੰਟਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ¢ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਉਕਤ ਸਭ ਦੇ ਬਾਵਜੂਦ ਤਹਿਰਾਨ 'ਚ ਪਾਕਿ ਦੂਤਾਵਾਸ ਅਤੇ ਪਾਕਿ ਵਿਚ ਇਸ ਦੇ ਕੌਂਸਲੇਟ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ ¢ ਇਸ ਤੋਂ ਇਲਾਵਾ ਈਰਾਨ 'ਚ ਪਾਕਿ ਦੇ ਕੂਟਨੀਤਕ ਮਿਸ਼ਨ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੇ ¢ ਇਸ ਦੌਰਾਨ ਪਾਕਿ ਸਰਕਾਰ ਈਰਾਨ ਤੋਂ ਵਿਦਿਆਰਥੀਆਂ ਸਮੇਤ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ਲਈ ਉਪਾਅ ਕਰ ਰਹੀ ਹੈ ¢