ਈਰਾਨ ਵਲੋਂ ਦੇਸ਼ ਦੀ ਜਨਤਾ ਨੂੰ 'ਵੱਟਸਐਪ' ਡਿਲੀਟ ਕਰਨ ਦੀ ਅਪੀਲ
ਅਜੀਤ ਡੈਸਕ
18-06-2025
ਤਹਿਰਾਨ, 17 ਜੂਨ (ਏਜੰਸੀ)-ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦੇਸ਼ ਦੀ ਜਨਤਾ ਨੂੰ ਆਪਣੇ ਸਮਾਰਟਫੋਨਾਂ ਤੋਂ ਮੈਸੇਜਿੰਗ ਪਲੇਟਫਾਰਮ ਵਟਸਐਪ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਅਤੇ ਦੋਸ਼ ਲਗਾਇਆ ਕਿ ਐਪ ਨੇ ਬਿਨਾਂ ਕਿਸੇ ਖਾਸ ਸਬੂਤ ਦੇ ਇਜ਼ਰਾਈਲ ਨੂੰ ਭੇਜਣ ਲਈ ਉਪਭੋਗਤਾ ਜਾਣਕਾਰੀ ਇਕੱਠੀ ਕੀਤੀ ਹੈ | ਇਕ ਬਿਆਨ 'ਚ ਵਟਸਐਪ ਨੇ ਕਿਹਾ ਕਿ ਉਹ ਚਿੰਤਤ ਹੈ ਕਿ ਇਹ ਝੂਠੀਆਂ ਰਿਪੋਰਟਾਂ ਸਾਡੀਆਂ ਸੇਵਾਵਾਂ ਨੂੰ ਉਸ ਸਮੇਂ ਬਲੌਕ ਕਰਨ ਦਾ ਬਹਾਨਾ ਹੋਣਗੀਆਂ, ਜਦੋਂ ਲੋਕਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ | 'ਵਟਸਐਪ ਐਂਡ-ਟੂ-ਐਂਡ ਇਨਕਿ੍ਪਸ਼ਨ' ਦੀ ਵਰਤੋਂ ਕਰਦਾ ਹੈ, ਜਿਸ ਦਾ ਅਰਥ ਹੈ ਕਿ ਵਿਚਕਾਰ ਇਕ ਸੇਵਾ ਪ੍ਰਦਾਤਾ ਸੁਨੇਹਾ ਨਹੀਂ ਪੜ੍ਹ ਸਕਦਾ | ਜ਼ਿਕਰਯੋਗ ਹੈ ਕਿ ਈਰਾਨ ਨੇ 2022 'ਚ ਦੇਸ਼ ਦੀ ਨੈਤਿਕਤਾ ਪੁਲਿਸ ਵਲੋਂ ਹਿਰਾਸਤ 'ਚ ਲਈ ਗਈ ਇਕ ਔਰਤ ਦੀ ਮੌਤ ਉਪਰੰਤ ਸਰਕਾਰ ਵਿਰੁੱਧ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਟਸਐਪ ਅਤੇ ਗੂਗਲ ਪਲੇਅ 'ਤੇ ਪਾਬੰਦੀ ਲਗਾ ਦਿੱਤੀ ਸੀ | ਇਹ ਪਾਬੰਦੀ ਪਿਛਲੇ ਸਾਲ ਦੇ ਅਖੀਰ 'ਚ ਹਟਾ ਦਿੱਤੀ ਗਈ ਸੀ |
ਵਟਸਐਪ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਤੋਂ ਇਲਾਵਾ ਈਰਾਨ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪਾਂ 'ਚੋਂ ਇਕ ਹੈ |