27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ, ਚੰਡੀਗੜ੍ਹ, ਦਿੱਲੀ ਦੇ ਸਕੂਲ ਸਿੱਖਿਆ 'ਚ ਉੱਚ ਪ੍ਰਦਰਸ਼ਨ ਕਰਨ ਵਾਲੇ ਰਾਜਾਂ 'ਚ ਸ਼ਾਮਿਲ

ਅਜੀਤ ਡੈਸਕ 19-06-2025

ਨਵੀਂ ਦਿੱਲੀ, 18 ਜੂਨ (ਪੀ. ਟੀ.ਆਈ.)-ਸਿੱਖਿਆ ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਸਕੂਲ ਸਿੱਖਿਆ ਦਾ ਮੁਲਾਂਕਣ ਕਰਨ ਵਾਲੇ ਪ੍ਰਦਰਸ਼ਨ ਦਰਜਾਬੰਦੀ ਸੂਚਕਅੰਕ 2023-24 'ਚ ਪੰਜਾਬ, ਚੰਡੀਗੜ੍ਹ, ਦਿੱਲੀ, ਗੁਜਰਾਤ ਤੇ ਓਡੀਸ਼ਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਸ਼ਾਮਿਲ ਹਨ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੋਰ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੇਰਲਾ, ਦਮਨ ਤੇ ਦੀਊ, ਹਰਿਆਣਾ, ਗੋਆ, ਮਹਾਰਾਸ਼ਟਰ ਤੇ ਰਾਜਸਥਾਨ ਸ਼ਾਮਿਲ ਹਨ | ਜ਼ਿਲਿ੍ਹਆਂ ਲਈ ਪ੍ਰਦਰਸ਼ਨ ਦਰਜਾਬੰਦੀ ਸੂਚਕ ਅੰਕ ਸਕੂਲ ਸਿੱਖਿਆ ਵਿਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਨੂੰ ਮਾਪਦਾ ਹੈ | ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਨੇ ਹੁਣ ਤੱਕ 2017-18 ਤੋਂ 2021-22 ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪ੍ਰਦਰਸ਼ਨ ਦਰਜਾਬੰਦੀ ਸੂਚਕਅੰਕ ਦੀਆਂ ਰਿਪੋਰਟਾਂ ਜਾਰੀ ਕੀਤੀਆਂ ਹਨ | ਤਾਜ਼ਾ ਰਿਪੋਰਟ ਵਿਚ ਮੇਘਾਲਿਆ ਨੂੰ ਸਭ ਤੋਂ ਘੱਟ ਪ੍ਰਦਰਸ਼ਨ ਕਰਨ ਵਾਲੇ ਰਾਜ ਵਜੋਂ ਦਰਜਾ ਦਿੱਤਾ ਗਿਆ ਹੈ | ਸੂਚਕਅੰਕ ਅਨੁਸਾਰ ਪੁਡੂਚੇਰੀ, ਹਿਮਾਚਲ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ, ਤਾਮਿਲਨਾਡੂ, ਕਰਨਾਟਕ ਤੇ ਪੱਛਮੀ ਬੰਗਾਲ ਔਸਤ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿਚੋਂ ਹਨ | ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨ ਦਰਜਾਬੰਦੀ ਸੂਚਕ ਅੰਕ ਨੂੰ ਸਕੂਲ ਸਿੱਖਿਆ ਖੇਤਰ ਵਿਚ ਪਰਿਵਰਤਨਸ਼ੀਲ ਤਬਦੀਲੀ ਨੂੰ ਉਤਪ੍ਰੇਰਿਤ ਕਰਨ ਲਈ ਇਕ ਸਾਧਨ ਵਜੋਂ ਸੰਕਲਪਿਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸਾਰੇ ਜ਼ਿਲਿ੍ਹਆਂ ਦੇ ਪ੍ਰਦਰਸ਼ਨ ਨੂੰ ਇਕ ਸਮਾਨ ਪੈਮਾਨੇ 'ਤੇ ਮੁਲਾਂਕਣ ਕਰਨਾ ਹੈ | ਪ੍ਰਦਰਸ਼ਨ ਦਰਜਾਬੰਦੀ ਸੂਚਕ ਅੰਕ-ਡੀ ਢਾਂਚੇ ਵਿਚ 74 ਸੂਚਕ ਅੰਕਾਂ ਵਿਚ 600 ਅੰਕਾਂ ਦਾ ਕੁੱਲ ਜੋੜ ਸ਼ਾਮਿਲ ਹੈ, ਜਿਨ੍ਹਾਂ ਨੂੰ ਛੇ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ, ਜੋ ਕਿ ਨਤੀਜੇ, ਪ੍ਰਭਾਵਸ਼ਾਲੀ ਕਲਾਸ ਰੂਮ, ਬੁਨਿਆਦੀ ਢਾਂਚਾ ਸਹੂਲਤਾਂ ਤੇ ਵਿਦਿਆਰਥੀ ਅਧਿਕਾਰ, ਸਕੂਲ ਸੁਰੱਖਿਆ ਤੇ ਬਾਲ ਸੁਰੱਖਿਆ, ਡਿਜੀਟਲ ਸਿਖਲਾਈ ਤੇ ਸ਼ਾਸਨ ਪ੍ਰਕਿਰਿਆਵਾਂ ਹਨ | ਇਨ੍ਹਾਂ ਸ਼੍ਰੇਣੀਆਂ ਨੂੰ ਅੱਗੇ 11 ਭਾਗਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ 'ਚ ਸਿੱਖਣ ਦੇ ਨਤੀਜੇ ਤੇ ਗੁਣਵੱਤਾ, ਪਹੁੰਚ ਨਤੀਜੇ, ਅਧਿਆਪਕ ਦੀ ਉਪਲਬਧਤਾ ਤੇ ਪੇਸ਼ੇਵਰ ਵਿਕਾਸ ਨਤੀਜੇ, ਸਿਖਲਾਈ ਪ੍ਰਬੰਧਨ, ਸਿੱਖਣ ਨੂੰ ਵਧਾਉਣ ਦੀਆਂ ਗਤੀਵਿਧੀਆਂ, ਬੁਨਿਆਦੀ ਢਾਂਚਾ ਸਹੂਲਤਾਂ, ਵਿਦਿਆਰਥੀ ਅਧਿਕਾਰ, ਸਕੂਲ ਸੁਰੱਖਿਆ ਤੇ ਬਾਲ ਸੁਰੱਖਿਆ, ਡਿਜੀਟਲ ਸਿਖਲਾਈ, ਫੰਡ ਕਨਵਰਜੈਂਸ ਤੇ ਉਪਯੋਗਤਾ, ਹਾਜ਼ਰੀ ਨਿਗਰਾਨੀ ਪ੍ਰਣਾਲੀਆਂ ਤੇ ਸਕੂਲ ਲੀਡਰਸ਼ਿਪ ਵਿਕਾਸ ਸ਼ਾਮਿਲ ਹਨ |

ਪਿਛਲੀ ਖ਼ਬਰ ਸੂਬੇ 'ਚ ਨਿਰਧਾਰਤ ਸਮੇਂ 'ਚ 99.98 ਫ਼ੀਸਦੀ ਸੇਵਾਵਾਂ ਮੁਹੱਈਆ ਕਰਵਾਈਆਂ-ਅਮਨ ਅਰੋੜਾ ਅਗਲੀ ਖ਼ਬਰ ਕੁੱਲੂ ਜ਼ਿਲ੍ਹੇ ਦੀ ਨਿਰਮੰਡ ਸਬ-ਡਵੀਜ਼ਨ ਦੇ ਇਕ ਸਕੂਲ ਦੇ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।