26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੁੜ ਮੁਲਤਵੀ ਹੋਇਆ ਸ਼ੁਭਾਂਸ਼ੂ ਸ਼ੁਕਲਾ ਦਾ ਐਕਸੀਅਮ-4 ਮਿਸ਼ਨ

ਅਜੀਤ ਡੈਸਕ 19-06-2025
ਨਵੀਂ ਦਿੱਲੀ, 18 ਜੂਨ (ਏਜੰਸੀ)-ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਐਕਸੀਅਮ-4 ਮਿਸ਼ਨ ਨੂੰ ਹੁਣ 22 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ | ਐਕਸੀਅਮ ਸਪੇਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਿਸ਼ਨ ਅੱਗੇ ਪਾਉਣ ਨਾਲ ਨਾਸਾ ਨੂੰ ਰੂਸੀ ਸੈਕਸ਼ਨ 'ਚ ਕੀਤੀ ਹਾਲੀਆ ਮੁਰੰਮਤ ਮਗਰੋਂ ਔਰਬਿਟਲ ਲੈਬ ਦੇ ਕਾਰਜਾਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ | ਇਸ ਮਿਸ਼ਨ ਨੂੰ ਹੁਣ ਕੁੱਲ ਮਿਲਾ ਕੇ ਪੰਜ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ | ਐਕਸੀਅਮ-4 ਮਿਸ਼ਨ, ਜਿਸ ਨਾਲ ਭਾਰਤ, ਹੰਗਰੀ ਤੇ ਪੋਲੈਂਡ ਪੁਲਾੜ 'ਚ ਵਾਪਸੀ ਕਰ ਰਹੇ ਹਨ, ਨੇ ਪਹਿਲਾਂ 19 ਜੂਨ ਨੂੰ ਫਲੋਰੀਡਾ 'ਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ 9 ਰਾਕੇਟ ਰਾਹੀਂ ਉਡਾਣ ਭਰਨੀ ਸੀ | ਐਕਸੀਅਮ ਸਪੇਸ ਨੇ ਇਕ ਬਿਆਨ 'ਚ ਕਿਹਾ ਕਿ ਨਾਸਾ, ਐਕਸੀਅਨ ਸਪੇਸ ਤੇ ਸਪੇਸਐਕਸ ਹੁਣ ਐਤਵਾਰ 22 ਜੂਨ ਨੂੰ ਐਕਸੀਓਮ ਮਿਸ਼ਨ 4 ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰਨ ਦੀ ਤਿਆਰੀ ਕਰ ਰਹੇ ਹਨ |

ਪਿਛਲੀ ਖ਼ਬਰ ਦਿੱਲੀ 'ਚ 2000 ਕਰੋੜ ਦਾ ਕਲਾਸ ਰੂਮ ਘੁਟਾਲ਼ਾ ਈ.ਡੀ. ਵਲੋਂ 37 ਥਾਵਾਂ 'ਤੇ ਛਾਪੇਮਾਰੀ ਅਗਲੀ ਖ਼ਬਰ ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਨਿਕਲ ਸਕਦਾ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।