ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਾਜਧਾਨੀ ਦਿੱਲੀ 'ਚ 2000 ਕਰੋੜ ਦੇ ਕਲਾਸ ਰੂਮ ਉਸਾਰੀ ਘੁਟਾਲ਼ਾ ਮਾਮਲੇ 'ਚ 37 ਥਾਵਾਂ 'ਤੇ ਛਾਪੇਮਾਰੀ ਕੀਤੀ | ਇਹ ਘੁਟਾਲ਼ਾ ਪਿਛਲੀ 'ਆਪ' ਸਰਕਾਰ ਦੌਰਾਨ ਹੋਇਆ ਸੀ | ਈ.ਡੀ. ਨੇ ਦਿੱਲੀ ਭਿ੍ਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਦੀ ਐਫ.ਆਈ.ਆਰ. ਦਾ ਨੋਟਿਸ ਲੈਂਦੇ ਹੋਏ ਪੀ.ਐਮ.ਐਲ.ਏ. ਤਹਿਤ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਛਾਪੇਮਾਰੀ ਕੀਤੀ ਹੈ | ਈ.ਡੀ. ਵਲੋਂ ਠੇਕੇਦਾਰਾਂ ਤੇ ਨਿੱਜੀ ਸੰਸਥਾਵਾਂ ਦੀਆਂ ਘੱਟੋ-ਘੱਟ 37 ਥਾਵਾਂ 'ਤੇ ਤਲਾਸ਼ੀ ਲਈ ਗਈ | ਦੱਸਣਯੋਗ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਐਕਸਟਰਾ ਕਲਾਸ ਰੂਮ ਬਣਾਉਣ 'ਚ ਹੋਏ ਕਥਿਤ ਘੁਟਾਲੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਤੇ ਇਸ ਮਾਮਲੇ 'ਚ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਾਬਕਾ ਮੰਤਰੀ ਸਤੇਂਦਰ ਜੈਨ ਦਾ ਨਾਂਅ ਵੀ ਸ਼ਾਮਿਲ ਹੈ |