14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਰਤ ਵਲੋਂ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਸਿੰਧੂ' ਸ਼ੁਰੂ

ਅਜੀਤ ਡੈਸਕ 19-06-2025
ਨਵੀਂ ਦਿੱਲੀ, 18 ਜੂਨ (ਏਜੰਸੀ)-ਭਾਰਤ ਨੇ ਬੁੱਧਵਾਰ ਨੂੰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਸਿੰਧੂ' ਸ਼ੁਰੂ ਕਰਨ ਦਾ ਐਲਾਨ ਕੀਤਾ | 100 ਵਿਦਿਆਰਥੀਆਂ ਦਾ ਪਹਿਲਾ ਜਥਾ ਵੀਰਵਾਰ ਤੜਕੇ ਅਰਮੀਨੀਆ ਤੋਂ ਦਿੱਲੀ ਪੁੱਜੇਗਾ | ਪਹਿਲੇ ਕਦਮ ਵਜੋਂ ਭਾਰਤੀ ਦੂਤਘਰ ਨੇ ਉੱਤਰੀ ਈਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਹੈ, ਜਿਸ ਨਾਲ ਉਨ੍ਹਾਂ ਨੂੰ 17 ਜੂਨ ਨੂੰ ਸੁਰੱਖਿਅਤ ਢੰਗ ਨਾਲ ਅਰਮੀਨੀਆ ਜਾਣ 'ਚ ਮਦਦ ਮਿਲੀ ਹੈ | ਵਿਦਿਆਰਥੀਆਂ ਨੇ ਈਰਾਨ ਅਤੇ ਅਰਮੀਨੀਆ 'ਚ ਭਾਰਤੀ ਮਿਸ਼ਨਾਂ ਦੀ ਨਿਗਰਾਨੀ ਹੇਠ ਅਰਮੀਨੀਆ ਦੀ ਰਾਜਧਾਨੀ ਯੇਰੇਵਨ ਲਈ ਸੜਕ ਰਾਹੀਂ ਯਾਤਰਾ ਕੀਤੀ ਹੈ | ਇਹ ਵਿਦਿਆਰਥੀ ਇਕ ਵਿਸ਼ੇਸ਼ ਉਡਾਣ ਰਾਹੀਂ ਯੇਰੇਵਨ ਤੋਂ ਰਵਾਨਾ ਹੋਏ ਅਤੇ 'ਆਪ੍ਰੇਸ਼ਨ ਸਿੰਧੂ' ਦੇ ਸ਼ੁਰੂਆਤੀ ਪੜਾਵਾਂ ਦੇ ਹਿੱਸੇ ਵਜੋਂ 19 ਜੂਨ ਨੂੰ ਤੜਕੇ ਨਵੀਂ ਦਿੱਲੀ ਪਹੁੰਚਣਗੇ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦਾ 360ਵਾਂ ਸਥਾਪਨਾ ਦਿਵਸ, ਗੁਰਦੁਆਰਾ ਭੋਰਾ ਸਾਹਿਬ ਵਿਖੇ ਕਰਵਾਇਆ ਗਿਆ ਸਮਾਗਮ ਅਗਲੀ ਖ਼ਬਰ ਨੋਟੀਫ਼ਿਕੇਸ਼ਨ ਜਾਰੀ ਹੋਣ 'ਤੇ ਹੀ ਵਪਾਰਕ ਤੇ ਭਾਰੀ ਵਾਹਨਾਂ ਬਾਰੇ ਹੋਵੇਗਾ ਸਪੱਸ਼ਟ-ਪਲਾਜ਼ਾ ਮੈਨੇਜਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।