ਲਾਡੋਵਾਲ, 18 ਜੂਨ (ਬਲਬੀਰ ਸਿੰਘ ਰਾਣਾ)-ਇਸ ਸੰਬੰਧੀ ਜਦ ਸਭ ਤੋਂ ਮਹਿੰਗੇ ਲੁਧਿਆਣਾ-ਜਲੰਧਰ ਕੌਮੀ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੁਪਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਾਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਦੋ-ਚਾਰ ਦਿਨਾਂ ਵਿਚ ਨੋਟੀਫ਼ਿਕੇਸ਼ਨ ਜਾਂ ਆਦੇਸ਼ ਜਾਰੀ ਹੋ ਜਾਣਗੇ, ਫਿਰ ਸਪੱਸ਼ਟ ਹੋਵੇਗਾ ਕਿ ਕੇਂਦਰੀ ਮੰਤਰੀ ਦੇ ਬਿਆਨ ਮੁਤਾਬਿਕ ਇਹ ਸੁਵਿਧਾ ਗੈਰ-ਵਪਾਰਕ ਗੱਡੀਆਂ ਵਾਸਤੇ ਹੈ ਜਾਂ ਵਪਾਰਕ ਤੇ ਭਾਰੀ ਵਾਹਨਾਂ ਵਾਸਤੇ ਵੀ ਹੈ¢ ਪਲਾਜ਼ਾ ਮੈਨੇਜਰ ਨੇ ਕਿਹਾ ਕਿ ਜਦ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਸਾਨੂੰ ਕੋਈ ਚਿੱਠੀ ਪੱਤਰ ਨਹੀਂ ਆਉਂਦਾ, ਤਦ ਤੱਕ ਅਸੀਂ ਵੀ ਇਸ ਬਾਰੇ ਕੁਝ ਨਹੀਂ ਕਹਿ ਸਕਦੇ¢