25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਹੁਣ 15 ਦਿਨਾਂ ਦੇ ਅੰਦਰ ਮਿਲ ਜਾਵੇਗਾ ਵੋਟਰ ਕਾਰਡ

ਅਜੀਤ ਡੈਸਕ 19-06-2025
ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)-ਚੋਣ ਕਮਿਸ਼ਨ (ਈ.ਸੀ.) ਨੇ ਬੁੱਧਵਾਰ ਨੂੰ ਕਿਹਾ ਕਿ ਵੋਟਰ ਪਛਾਣ ਪੱਤਰ ਹੁਣ 15 ਦਿਨਾਂ ਦੇ ਅੰਦਰ ਵੋਟਰਾਂ ਨੂੰ ਪਹੁੰਚਾ ਦਿੱਤੇ ਜਾਣਗੇ, ਜਿਸ ਨਾਲ ਇਸ ਕੰਮ 'ਚ ਲੱਗਣ ਵਾਲਾ ਸਮਾਂ ਲਗਭਗ ਅੱਧਾ ਹੋ ਜਾਵੇਗਾ | ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਵੋਟਰਾਂ ਨੂੰ ਵੋਟਰ ਕਾਰਡ ਪਹੁੰਚਾਉਣ 'ਚ ਇਕ ਮਹੀਨੇ ਤੋਂ ਥੋੜ੍ਹਾ ਵੱਧ ਸਮਾਂ ਲੱਗਦਾ ਸੀ | ਚੋਣ ਕਮਿਸ਼ਨ ਨੇ ਕਿਹਾ ਕਿ ਇਕ ਨਵੀਂ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਪੇਸ਼ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਰ ਕਾਰਡ ਕਿਸੇ ਵੋਟਰ ਦੇ ਨਵੇਂ ਨਾਮਾਂਕਣ ਜਾਂ ਮੌਜੂਦਾ ਵੋਟਰ ਦੇ ਵੇਰਵਿਆਂ 'ਚ ਤਬਦੀਲੀ ਦੇ 15 ਦਿਨਾਂ ਦੇ ਅੰਦਰ-ਅੰਦਰ ਪਹੁੰਚਾਏ ਜਾਣ |

ਪਿਛਲੀ ਖ਼ਬਰ ਨੋਟੀਫ਼ਿਕੇਸ਼ਨ ਜਾਰੀ ਹੋਣ 'ਤੇ ਹੀ ਵਪਾਰਕ ਤੇ ਭਾਰੀ ਵਾਹਨਾਂ ਬਾਰੇ ਹੋਵੇਗਾ ਸਪੱਸ਼ਟ-ਪਲਾਜ਼ਾ ਮੈਨੇਜਰ ਅਗਲੀ ਖ਼ਬਰ ਅੱਤਵਾਦ ਤੋਂ ਅੱਖਾਂ ਨਾ ਮੋੜਨ ਜੀ 7 ਦੇਸ਼-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।