18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਭਾਰਤ ਅੱਜ 191 ਦੇਸ਼ਾਂ 'ਚ ਕਰਵਾਏਗਾ ਯੋਗ ਦਿਵਸ ਸਮਾਗਮ

ਅਜੀਤ ਡੈਸਕ 21-06-2025
ਨਵੀਂ ਦਿੱਲੀ, 20 ਜੂਨ (ਪੀ.ਟੀ.ਆਈ.)-ਭਾਰਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਦੁਨੀਆ ਭਰ ਦੇ 1300 ਸ਼ਹਿਰਾਂ 'ਚ ਪ੍ਰੋਗਰਾਮ ਕਰੇਗਾ, ਜੋ ਦੇਸ਼ ਦੀ ਪ੍ਰਾਚੀਨ ਪਰੰਪਰਾ ਦਾ ਪ੍ਰਦਰਸ਼ਨ ਕਰਨਗੇ | ਵਿਦੇਸ਼ ਮੰਤਰਾਲੇ ਦੀ ਸੱਭਿਆਚਾਰਕ ਸ਼ਾਖਾ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈ.ਸੀ.ਸੀ.ਆਰ.) ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਪਾਕਿ ਦੇ ਇਸਲਾਮਾਬਾਦ 'ਚ ਵੀ ਭਾਰਤੀ ਹਾਈ ਕਮਿਸ਼ਨ ਇਸ ਮੌਕੇ ਇਕ ਯੋਗ ਸਮਾਗਮ ਕਰ ਰਿਹਾ ਹੈ | ਆਈ.ਸੀ.ਸੀ.ਆਰ. ਦੇ ਡਾਇਰੈਕਟਰ ਜਨਰਲ ਕੇ. ਨੰਦਿਨੀ ਸਿੰਗਲਾ ਦੇ ਹਵਾਲੇ ਨਾਲ ਇਕ ਬਿਆਨ 'ਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੀ 10ਵੀਂ ਵਰ੍ਹੇਗੰਢ 'ਤੇ ਅਸੀਂ ਦੁਨੀਆ ਦੇ ਹਰ ਉਸ ਦੇਸ਼ ਤੱਕ ਵਿਹਾਰਕ ਤੌਰ 'ਤੇ ਪਹੁੰਚ ਕਰਾਂਗੇ, ਜਿਥੇ ਯੋਗ ਸਮਾਗਮ ਕੀਤੇ ਜਾ ਰਹੇ ਹਨ | ਅਮਰੀਕਾ ਵਰਗੇ ਕੁਝ ਦੇਸ਼ਾਂ 'ਚ ਅਸੀਂ ਵੱਖ-ਵੱਖ ਸ਼ਹਿਰਾਂ 'ਚ ਕਈ ਸਮਾਗਮਾਂ ਦੀ ਮੇਜ਼ਬਾਨੀ ਕਰ ਰਹੇ ਹਾਂ | ਆਈ.ਸੀ.ਸੀ.ਆਰ. 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ 191 ਦੇਸ਼ਾਂ 'ਚ ਵੱਖ-ਵੱਖ ਯੋਗਾ ਸਮਾਗਮ ਕਰੇਗਾ, ਜਿਸ 'ਚ 1300 ਸਥਾਨਾਂ 'ਤੇ 2000 ਤੋਂ ਵੱਧ ਸਮਾਗਮ ਹੋਣਗੇ, ਜੋ ਵੱਖ-ਵੱਖ ਦੇਸ਼ਾਂ ਦੇ ਕਈ ਸ਼ਹਿਰਾਂ 'ਚ ਕੀਤੇ ਜਾਣਗੇ |

ਪਿਛਲੀ ਖ਼ਬਰ ਰਾਸ਼ਟਰਪਤੀ ਦਰੋਪਦੀ ਮੁਰਮੂ 67 ਸਾਲ ਦੇ ਹੋਏ ਅਗਲੀ ਖ਼ਬਰ ਈਰਾਨ ਵਲੋਂ ਇਜ਼ਰਾਈਲ 'ਤੇ ਕਲੱਸਟਰ ਬੰਬਾਂ ਨਾਲ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।