ਮਾਸਕੋ, 20 ਜੂਨ (ਪੀ. ਟੀ. ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨਾਲ 2030 ਤੱਕ ਲੰਬੇ ਸਮੇਂ ਦੇ ਸਹਿਯੋਗ ਲਈ ਮਾਸਕੋ ਦੀ ਕਾਰਜ ਯੋਜਨਾ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ | ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਫੋਰਮ ਦੇ ਪੂਰਨ ਸੈਸ਼ਨ 'ਚ ਬੋਲਦੇ ਹੋਏ ਪੁਤਿਨ ਨੇ ਐਲਾਨ ਕੀਤਾ ਕਿ ਮਾਸਕੋ ਆਪਣੇ ਮੁੱਖ ਭਾਈਵਾਲਾਂ, ਜਿਸ 'ਚ ਭਾਰਤ ਵੀ ਸ਼ਾਮਿਲ ਹੈ, ਨਾਲ ਲੰਬੇ ਸਮੇਂ ਦੇ ਆਰਥਿਕ ਸਹਿਯੋਗ ਯੋਜਨਾਵਾਂ ਨੂੰ ਅੱਗੇ ਵਧਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਤੇਲ ਅਤੇ ਗੈਸ ਨਿਰਯਾਤ ਨੂੰ ਵਧਾਉਣ ਦਾ ਟੀਚਾ ਪਹਿਲਾਂ ਹੀ ਨਿਰਧਾਰਤ ਕੀਤਾ ਹੋਇਆ ਹੈ | ਇਸ ਸਾਲ ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਫੋਰਮ 2025 ਦਾ ਵਿਸ਼ਾ 'ਸਾਂਝੇ ਮੁੱਲ: ਇਕ ਬਹੁ-ਧਰੁਵੀ ਸੰਸਾਰ 'ਚ ਵਿਕਾਸ ਦੀ ਨੀਂਹ' ਹੈ | ਪੁਤਿਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਚੀਨ ਤੇ ਰੂਸ ਇਕ ਨਵੀਂ ਬਹੁ-ਧਰੁਵੀ ਵਿਸ਼ਵ ਵਿਵਸਥਾ ਬਣਾ ਰਹੇ ਹਨ |