ਬੇਅਰਸ਼ੇਬਾ (ਇਜ਼ਰਾਈਲ), 20 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੇ ਟਕਰਾਅ 'ਚ ਅਮਰੀਕੀ ਫੌਜ ਦੀ ਸਿੱਧੀ ਸ਼ਮੂਲੀਅਤ ਸਬੰਧੀ ਉਹ ਅਗਲੇ ਦੋ ਹਫ਼ਤਿਆਂ 'ਚ ਫੈਸਲਾ ਲੈਣਗੇ | ਟਰੰਪ ਨੇ ਕਿਹਾ ਕਿ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਲਈ ਬਹੁਤ ਸਾਰੇ ਮੌਕੇ ਹਨ | ਟਰੰਪ ਵਲੋਂ ਦੋ ਹਫ਼ਤਿਆਂ ਦੀ ਮੋਹਲਤ ਤੋਂ ਸਾਫ਼ ਹੈ ਕਿ ਉਹ ਈਰਾਨ ਦੇ ਸੁਰੱਖਿਅਤ ਫੋਰਡੋ ਯੂਰੇਨੀਅਮ ਸੋਧ ਸੈਂਟਰ 'ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ 'ਚ ਹਨ | ਇਹ ਸੈਂਟਰ ਇਕ ਪਹਾੜ ਹੇਠਾਂ ਦੱਬਿਆ ਹੈ ਤੇ ਵਿਆਪਕ ਰੂਪ 'ਚ ਅਮਰੀਕਾ ਦੇ 'ਬੰਕਰ ਬਸਟਰ' ਬੰਬਾਂ ਨੂੰ ਛੱਡ ਕੇ ਕਿਸੇ ਹੋਰ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਹੈ |