07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

1300 ਤੋਂ ਵੱਧ ਪਿੰਡ ਹੋਏ ਪ੍ਰਭਾਵਿਤ-ਮੁੰਡੀਆਂ

ਅਜੀਤ ਡੈਸਕ 01-09-2025

6582 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ
ਚੰਡੀਗੜ੍ਹ, 31 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਹੁਣ ਤੱਕ ਕੁੱਲ 14936 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ 'ਚ 1700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਜਦਕਿ ਬਰਨਾਲਾ 'ਚ 25, ਫ਼ਾਜ਼ਿਲਕਾ 'ਚ 1599, ਫਿਰੋਜ਼ਪੁਰ 'ਚ 3265, ਗੁਰਦਾਸਪੁਰ 'ਚ 5456, ਹੁਸ਼ਿਆਰਪੁਰ 'ਚ 1052, ਕਪੂਰਥਲਾ 'ਚ 362, ਮਾਨਸਾ 'ਚ 163, ਮੋਗਾ 'ਚ 115, ਪਠਾਨਕੋਟ 'ਚ 1139 ਅਤੇ ਜ਼ਿਲ੍ਹਾ ਤਰਨ ਤਾਰਨ 'ਚ 60 ਵਿਅਕਤੀ ਸੁਰੱਖਿਅਤ ਕੱਢੇ ਗਏ | ਉਨ੍ਹਾਂ ਦੱਸਿਆ ਕਿ ਹੜ੍ਹਾਂ 'ਚੋਂ ਕੱਢੇ ਜਾ ਰਹੇ ਵਿਅਕਤੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹੀ ਕੈਂਪਾਂ ਦੀ ਗਿਣਤੀ ਵੀ ਵਧਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 122 ਰਾਹਤ ਕੈਂਪ ਚਲ ਰਹੇ ਹਨ, ਜਿਨ੍ਹਾਂ 'ਚ 6582 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ | ਮਾਲ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੁਣ ਤੱਕ ਪੰਜਾਬ ਦੇ ਕੁੱਲ 1312 ਪਿੰਡ ਪ੍ਰਭਾਵਿਤ ਹੋਏ ਹਨ | ਇਨ੍ਹਾਂ 'ਚ ਅੰਮਿ੍ਤਸਰ ਦੇ 93, ਬਰਨਾਲਾ ਦੇ 26, ਬਠਿੰਡਾ ਦੇ 21, ਫਤਹਿਗੜ੍ਹ ਸਾਹਿਬ ਦਾ 1, ਫਾਜ਼ਿਲਕਾ ਦੇ 92, ਫਿਰੋਜ਼ਪੁਰ ਦੇ 107, ਗੁਰਦਾਸਪੁਰ ਦੇ 324, ਹੁਸ਼ਿਆਰਪੁਰ ਦੇ 86, ਜਲੰਧਰ ਦੇ 55, ਕਪੂਰਥਲਾ ਦੇ 123, ਲੁਧਿਆਣਾ ਦੇ 26, ਮਾਲੇਰਕੋਟਲਾ ਦੇ 4, ਮਾਨਸਾ ਦੇ 77, ਮੋਗਾ ਦੇ 35, ਪਠਾਨਕੋਟ ਦੇ 81, ਪਟਿਆਲਾ ਦੇ 14, ਰੂਪਨਗਰ ਦੇ 2, ਸੰਗਰੂਰ ਦੇ 22, ਐਸ.ਏ.ਐਸ. ਨਗਰ ਦਾ 1, ਐਸ.ਬੀ.ਐਸ ਨਗਰ ਦੇ 3, ਸ੍ਰੀ ਮੁਕਤਸਰ ਸਾਹਿਬ ਦੇ 74 ਤੇ ਤਰਨ ਤਾਰਨ ਦੇ 45 ਪਿੰਡ ਸ਼ਾਮਿਲ ਹਨ |

ਪਿਛਲੀ ਖ਼ਬਰ 14 ਲੱਖ ਕਿਊਸਿਕ ਪਾਣੀ ਨਾਲ ਦਹਿਲਿਆ ਸੂਬਾ ਅਗਲੀ ਖ਼ਬਰ 3 ਲੱਖ ਏਕੜ ਜ਼ਮੀਨ ਹੜ੍ਹਾਂ ਦੀ ਮਾਰ ਹੇਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।