16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 525.46 ਮੀਟਰ

ਅਜੀਤ ਡੈਸਕ 03-09-2025
ਸ਼ਾਹਪੁਰ ਕੰਢੀ, (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 525.46 ਮੀਟਰ 'ਤੇ ਪੁੱਜ ਗਿਆ | ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਕਾਰਨ ਚੰਮੇਰਾ ਡੈਮ ਤੋਂ 1,33,466 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਆ ਰਿਹਾ ਹੈ, ਜਿਸ ਕਾਰਨ ਝੀਲ ਦਾ ਪੱਧਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ | 24 ਘੰਟਿਆਂ 'ਚ ਲਗਪਗ ਅੱਧਾ ਮੀਟਰ ਪੱਧਰ ਵਧ ਗਿਆ ਹੈ | ਰਣਜੀਤ ਸਾਗਰ ਡੈਮ ਦੇ 4 ਫਲੱਡ ਗੇਟ ਬੰਦ ਕੀਤੇ ਗਏ ਹਨ | 3 ਫਲੱਡ ਗੇਟ 1 ਮੀਟਰ ਤੱਕ ਖੋਲ੍ਹੇ ਗਏ ਹਨ | ਰਣਜੀਤ ਸਾਗਰ ਡੈਮ ਦੇ ਚਾਰ ਯੂਨਿਟ ਪੂਰੀ ਸਮਰੱਥਾ ਨਾਲ ਚਲਾ ਕੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ | ਬਿਜਲੀ ਉਤਪਾਦਨ ਤੇ ਫਲੱਡ ਗੇਟਾਂ ਤੋਂ 41,754 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ, ਜਿਥੋਂ 40 ਹਜ਼ਾਰ ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਹਾਈਡਲ ਤੋਂ 35,780 ਕਿਊਸਿਕ ਪਾਣੀ ਪਾਕਿਸਤਾਨ ਨੰੂ ਛੱਡਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਅਗਲੀ ਖ਼ਬਰ ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2.68 ਫੁੱਟ ਹੇਠਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।