26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਭਾਰਤ ਤੇ ਮੋਰੱਕੋ ਵਲੋਂ ਰੱਖਿਆ ਸਮਝੌਤਾ <br/>

ਅਜੀਤ ਡੈਸਕ 23-09-2025

ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ.)-ਭਾਰਤ ਤੇ ਮੋਰੱਕੋ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਮੋਰੱਕੋ ਦੇ ਹਮਰੁਤਬਾ ਅਬਦੇਲਤੀਫ ਲੌਦੀਯੀ ਵਿਚਕਾਰ ਗੱਲਬਾਤ ਤੋਂ ਬਾਅਦ ਫੌਜੀ ਸਹਿਯੋਗ ਨੂੰ ਵਧਾਉਣ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ | ਰਾਜਨਾਥ ਸਿੰਘ ਇਸ ਸਮੇਂ ਮੋਰੱਕੋ ਦੇ ਦੌਰੇ 'ਤੇ ਹਨ | ਰਾਜਨਾਥ 'ਤੇ ਐਕਸ 'ਤੇ ਲਿਖਿਆ ਕਿ ਮੋਰੱਕੋ ਦੇ ਰੱਖਿਆ ਮੰਤਰੀ ਅਬਦੇਲਤੀਫ ਲੌਦੀਯੀ ਨਾਲ ਇਕ ਬਹੁਤ ਹੀ ਲਾਭਕਾਰੀ ਮੁਲਾਕਾਤ ਹੋਈ ਤੇ ਅਸੀਂ ਰੱਖਿਆ ਦੇ ਖੇਤਰ 'ਚ ਸਹਿਯੋਗ 'ਤੇ ਇਕ ਸਮਝੌਤੇ 'ਤੇ ਹਸਤਾਖਰ ਕੀਤੇ | ਅਧਿਕਾਰੀਆਂ ਨੇ ਕਿਹਾ ਕਿ ਇਹ ਸਮਝੌਤਾ ਦੁਵੱਲੇ ਰੱਖਿਆ ਸੰਬੰਧਾਂ ਨੂੰ ਵਧਾਉਣ ਤੇ ਡੂੰਘਾ ਕਰਨ ਲਈ ਇਕ ਸੰਸਥਾਗਤ ਢਾਂਚਾ ਪ੍ਰਦਾਨ ਕਰੇਗਾ, ਜਿਸ 'ਚ ਆਦਾਨ-ਪ੍ਰਦਾਨ, ਸਿਖਲਾਈ ਤੇ ਉਦਯੋਗਿਕ ਸੰਬੰਧ ਸ਼ਾਮਿਲ ਹਨ | ਰਾਜਨਾਥ ਨੇ ਕਿਹਾ ਕਿ ਮੋਰੱਕੋ ਨਾਲ ਭਾਰਤ ਦੇ ਸੰਬੰਧ ਪਿਛਲੇ ਸਾਲਾਂ 'ਚ ਕਾਫ਼ੀ ਵਧ ਰਹੇ ਹਨ | ਅਸੀਂ ਅੱਤਵਾਦ ਵਿਰੋਧੀ ਯਤਨਾਂ, ਸਮੁੰਦਰੀ ਸੁਰੱਖਿਆ, ਸਾਈਬਰ ਰੱਖਿਆ ਤੇ ਸਮਰੱਥਾ ਨਿਰਮਾਣ ਸਮੇਤ ਮੁੱਖ ਖੇਤਰਾਂ 'ਚ ਸਹਿਯੋਗ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ |

ਪਿਛਲੀ ਖ਼ਬਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦਾ ਮਾਮਲਾ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਦੀ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਹਿਮਾਚਲ ਦੇ ਕੈਬਨਿਟ ਮੰਤਰੀ ਵਿਕਰਮਾਦਿਤਿਆ ਸਿੰਘ ਤੇ ਡਾ. ਅਮਰੀਨ ਕੌਰ ਵਿਆਹ ਬੰਧਨ 'ਚ ਬੱਝੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।